FacebookTwitterg+Mail

'ਨੌਕਰਰਾਣੀ' ਨੂੰ ਲੈ ਕੇ ਸਿਧਾਰਥ ਸ਼ੁਕਲਾ ਤੇ ਰਸ਼ਮੀ 'ਚ ਮੁੜ ਹੋਈ ਲੜਾਈ (ਵੀਡੀਓ)

sidharth shukla and rashami desai once again go into unsightly battle
21 December, 2019 09:55:10 AM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਦੇ ਐਪੀਸੋਡ ਸ਼ੁਕਲਾ ਤੇ ਰਸ਼ਮੀ ਦੇਸਾਈ ਦੇ 'ਚ ਇਕ ਵਾਰ ਫਿਰ ਝਗੜਾ ਹੋਇਆ ਹੈ। ਸਿਧਾਰਥ ਸ਼ੁਕਲਾ ਆਸਿਮ ਰਿਆਜ਼ ਦੇ ਭੜਕਣ 'ਤੇ ਉਸ ਨੂੰ ਨੌਕਰਰਾਣੀ ਕਹਿੰਦੇ ਹਨ। ਉਥੇ ਰਸ਼ਮੀ ਦੇਸਾਈ ਸਿਧਾਰਥ ਸ਼ੁਕਲਾ ਨੂੰ ਡਰਪੋਕ ਕਹਿ ਕੇ ਬੁਲਾਉਂਦੇ ਹਨ। ਆਸਿਮ ਰਿਆਜ਼ 'ਤੇ ਵਿਕਾਸ ਗੁਪਤਾ ਵੀ ਭੜਕ ਜਾਂਦੇ ਹਨ ਕਿ ਉਹ ਜਾਣਬੁੱਝ ਕੇ ਸਿਧਾਰਥ ਨੂੰ ਭੜਕਾ ਰਹੇ ਹਨ। ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਦੇ ਝਗੜੇ ਦੇ 'ਚ ਅਰਹਾਨ ਖਾਨ ਆ ਜਾਂਦਾ ਹੈ ਤੇ ਉਸ ਦੇ ਬਾਅਦ ਅਰਹਾਨ ਖਾਨ ਤੇ ਸਿਧਾਰਥ 'ਚ ਖੂਬ ਬਹਿਸ ਹੁੰਦੀ ਹੈ।

ਆਸਿਮ ਰਿਆਜ਼ ਕਹਿੰਦਾ ਹੈ ਕਿ ਸਿਧਾਰਥ ਸ਼ੁਕਲਾ ਦਾ ਮੂੰਹ ਦਾ ਗਟਰ ਕਦੇ ਬੰਦ ਨਹੀਂ ਹੁੰਦਾ। ਇਸ ਤੋਂ ਪਹਿਲਾਂ ਰਸ਼ਮੀ ਦੇਸਾਈ ਕੈਮਰੇ ਦੇ ਅੱਗੇ ਸਾਰਿਆਂ ਨੂੰ ਕਹਿੰਦੀ ਹੈ ਕਿ ਮੇਰੇ ਤੇ ਅਰਹਾਨ ਖਾਨ ਬਾਰੇ ਲੋਕਾਂ ਨੂੰ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਉਹ ਇਕ ਵਾਰ ਬਾਹਰ ਆਵੇਗੀ ਤਾਂ ਉਨ੍ਹਾਂ ਸਾਰਿਆਂ ਨੂੰ ਦੇਖ ਲਵੇਗੀ, ਜੋ ਉਨ੍ਹਾਂ ਬਾਰੇ ਗਲਤ ਗੱਲਾਂ ਫੈਲਾ ਰਹੇ ਹਨ।


ਜ਼ਿਕਰਯੋਗ ਹੈ ਕਿ ਅਰਹਾਨ ਖਾਨ ਤੇ ਰਸ਼ਮੀ ਦੇਸਾਈ ਦੇ 'ਚ ਪਿਆਰ ਦੀ ਖਬਰਾਂ ਹਨ ਪਰ ਅਰਹਾਨ ਖਾਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਹਨ। ਇਸ ਦੇ ਚਲਦੇ ਉਹ ਬਦਨਾਮ ਹੋ ਰਹੇ ਹਨ। ਇਸ ਨੂੰ ਲੈ ਕੇ ਰਸ਼ਮੀ ਦੇਸਾਈ ਅਰਹਾਨ ਖਾਨ ਦੇ ਅੱਗੇ ਰੌਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਉਹ ਜਾਣਦੀ ਹੈ ਕਿ ਸੱਚ ਕੀ ਹੈ ਤੇ ਉਹ ਉਨ੍ਹਾਂ ਦੇ ਨਾਲ ਹੈ।

ਇਸ ਦੇ ਬਾਅਦ ਅਰਹਾਨ ਖਾਨ ਨਾਲ ਸਿਧਾਰਥ ਸ਼ੁਕਲਾ ਦਾ ਵਿਵਾਦ ਹੁੰਦਾ ਹੈ ਤੇ ਵਿਕਾਸ ਗੁਪਤਾ, ਮਾਹਿਰਾ ਸ਼ਰਮਾ, ਆਰਤੀ ਸਿੰਘ ਤੇ ਸ਼ਹਿਨਾਜ਼ ਗਿੱਲ ਕਹਿੰਦੇ ਹਨ ਕਿ ਸਾਰੇ ਸਿਧਾਰਥ ਸ਼ੁਕਲਾ ਦੇ ਪਿੱਛੇ ਜਾਣਬੁੱਝ ਕੇ ਪਏ ਹੋਏ ਹਨ। ਉਹ ਉਨ੍ਹਾਂ ਨੂੰ ਭੜਕਾਉਂਦੇ ਹਨ ਤੇ ਫਿਰ ਉਨ੍ਹਾਂ ਨਾਲ ਲੜਾਈ ਕਰਦੇ ਹਨ।

ਇਹ ਸਭ ਆਸਿਮ ਰਿਆਜ਼ ਨੂੰ ਘਰ ਦਾ ਪੁਲਸ ਨਿਯੁਕਤ ਕਰਨ ਵਾਲੇ ਟਾਸਕ ਦੌਰਾਨ ਹੁੰਦਾ ਹੈ। ਇਸ ਦੇ ਬਾਅਦ ਵਿਸ਼ਾਲ ਸਿੰਘ ਵੀ ਸਿਧਾਰਥ ਸ਼ੁਕਲਾ ਨਾਲ ਇਸ ਗੱਲ ਨੂੰ ਲੈ ਕੇ ਬਹਿਸ ਕਰਦੇ ਹਨ। ਉਹ ਉਨ੍ਹਾਂ ਨੂੰ ਤਮੀਜ਼ ਸਿੱਖਣ ਦੀ ਗੱਲ ਕਹਿੰਦੇ ਹਨ। ਰਸ਼ਮੀ ਦੇਸਾਈ ਸਿਧਾਰਥ ਸ਼ੁਕਲਾ ਨੂੰ ਨੀਚ ਤੇ ਘਟੀਆ ਕਹਿੰਦੀ ਹੈ। ਇਸ ਦੇ ਬਾਅਦ ਸ਼ੇਫਾਲੀ ਬੱਗਾ ਦੇ ਅੱਗੇ ਰਸ਼ਮੀ ਦੇਸਾਈ ਰੋ ਕੇ ਸਿਧਾਰਥ ਸ਼ੁਕਲਾ ਨੂੰ ਮਾੜਾ ਬੋਲਦੀ ਹੈ।


Tags: Bigg Boss 13Paras ChhabraVideo ViralSidharth ShuklaRashami DesaiFightAseem RiazArhaan KhanTV Celebrity

About The Author

sunita

sunita is content editor at Punjab Kesari