FacebookTwitterg+Mail

ਮਾੜੇ ਵਿਵਹਾਰ ਦੇ ਚਲਦਿਆਂ ਸਿਧਾਰਥ ਸ਼ੁਕਲਾ ਨੂੰ 'ਦਿਲ ਸੇ ਦਿਲ ਤਕ' ਸੀਰੀਅਲ 'ਚੋਂ ਕੱਢਿਆ ਬਾਹਰ

sidharth shukla out from the show dil se dil tak
12 August, 2017 04:27:24 PM

ਮੁੰਬਈ— ਸਿਧਾਰਥ ਸ਼ੁਕਲਾ ਇਨ੍ਹੀਂ ਦਿਨੀਂ ਫਿਰ ਚਰਚਾ 'ਚ ਹਨ। ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਸ਼ੋਅ ਨਹੀਂ, ਸਗੋਂ ਮਾੜਾ ਵਿਵਹਾਰ ਹੈ। ਸੁਣਨ 'ਚ ਆਇਆ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਸੈੱਟ 'ਤੇ ਲੋਕਾਂ ਨਾਲ ਮਾੜਾ ਵਿਵਹਾਰ ਕਰ ਰਹੇ ਹਨ। ਇਸ 'ਚ ਗਾਲੀ-ਗਲੌਚ ਕਰਨਾ ਤਕ ਸ਼ਾਮਲ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਇਕ ਪਾਰਟੀ ਦੌਰਾਨ ਹੋਈ ਸੀ। ਇਸ ਪਾਰਟੀ 'ਚ ਸ਼ੋਅ ਨਾਲ ਜੁੜੇ ਕਲਾਕਾਰਾਂ ਕੁਨਾਲ ਵਰਮਾ, ਰਸ਼ਮੀ ਦੇਸਾਈ ਤੇ ਜੈਸਮੀਨ ਭਸੀਨ ਵੀ ਸ਼ਾਮਲ ਸਨ। ਸੂਤਰਾਂ ਦੀ ਮੰਨੀਏ ਤਾਂ ਇਸ ਪਾਰਟੀ ਦੌਰਾਨ ਸ਼ਰਾਬ ਦੇ ਨਸ਼ੇ 'ਚ ਸਿਧਾਰਥ ਨੇ ਕੁਨਾਲ ਨਾਲ ਕਾਫੀ ਗਾਲੀ-ਗਲੌਚ ਕੀਤੀ। ਜਦੋਂ ਕੁਨਾਲ ਨੇ ਉਸ ਨੂੰ ਕਿਹਾ ਕਿ ਉਹ ਸਹੀ ਨਹੀਂ ਕਰ ਰਿਹਾ ਹੈ, ਉਦੋਂ ਵੀ ਸਿਧਾਰਥ ਉਸ 'ਤੇ ਚੀਕਦਾ ਨਜ਼ਰ ਆਇਆ।
ਕੁਨਾਲ ਨੇ ਇਸ ਬਾਰੇ ਪ੍ਰੋਡਕਸ਼ਨ ਟੀਮ ਨੂੰ ਵੀ ਸ਼ਿਕਾਇਤ ਕੀਤੀ। ਇਸ 'ਤੇ ਜਦੋਂ ਪ੍ਰਾਜੈਕਟ ਹੈੱਡ ਸ਼ੀਤਲ ਨੇ ਉਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਸਿਧਾਰਥ ਨੇ ਉਸ ਨੂੰ ਵੀ ਨਹੀਂ ਬਖਸ਼ਿਆ। ਉਸ ਨੇ ਇਥੋਂ ਤਕ ਕਹਿ ਦਿੱਤਾ ਕਿ ਉਸ ਦੇ ਕੋਲ ਕਈ ਸ਼ੋਅਜ਼ ਦੇ ਆਫਰ ਹਨ ਤੇ ਸ਼ੋਅ ਛੱਡਣ ਦੀ ਧਮਕੀ ਦਿੰਦਿਆਂ ਆਪਣੀ ਹੁਣ ਤਕ ਦੀ ਪੇਮੈਂਟ ਦੀ ਮੰਗ ਵੀ ਕਰ ਛੱਡੀ। ਸਿਧਾਰਥ ਦੀ ਇਸ ਗੱਲ 'ਤੇ ਬੌਖਲਾਏ ਸ਼ੋਅ ਦੇ ਹੈੱਡ ਨੇ ਉਸ ਨੂੰ ਤੁਰੰਤ ਸ਼ੋਅ ਛੱਡਣ ਤੇ ਇਥੋਂ ਤਕ ਕਿ ਸੈੱਟ ਤੋਂ ਚਲੇ ਜਾਣ ਲਈ ਕਹਿ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਵੀ ਸਿਧਾਰਥ ਨੇ ਇਸੇ ਤਰ੍ਹਾਂ ਦਾ ਵਿਵਹਾਰ ਕੀਤਾ ਸੀ ਤੇ ਫਿਰ ਉਹ ਮੁਆਫੀ ਮੰਗ ਕੇ ਸ਼ੋਅ 'ਚ ਵਾਪਸ ਆਇਆ ਸੀ ਪਰ ਤਾਜ਼ਾ ਹਾਲਾਤ ਦੇਖ ਕੇ ਲੱਗਦਾ ਹੈ ਕਿ ਹੁਣ ਸਿਧਾਰਥ ਨੇ ਸ਼ੋਅ 'ਚ ਵਾਪਸੀ ਦੇ ਸਾਰੇ ਰਸਤੇ ਖੁਦ ਹੀ ਬੰਦ ਕਰ ਦਿੱਤੇ ਹਨ।


Tags: Sidharth Shukla Dil Se Dil Tak TV Show Bad Behavior