FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਦੀ ਰੋਮਾਂਟਿਕ ਕੈਮਿਸਟਰੀ (ਵੀਡੀਓ)

sidharth shukla rashami desai romantic video viral on social media
13 May, 2020 08:48:34 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਸ਼ਾਇਦ ਇਕ-ਦੂਜੇ ਦੇ ਅਸਲ ਜ਼ਿੰਦਗੀ 'ਚ ਜਾਨੀ ਦੁਸ਼ਮਣ ਹੋਣ ਪਰ ਪਰਦੇ 'ਤੇ ਦੋਵਾਂ ਦੀ ਕੈਮਿਸਟਰੀ ਬਹੁਤ ਜ਼ਬਰਦਸਤ ਰਹੀ ਹੈ। ਸਿਧਾਰਥ ਅਤੇ ਰਸ਼ਮੀ ਹਾਲ ਹੀ ਵਿਚ ਕਲਰਸ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਏ ਸਨ। ਉਸ ਸ਼ੋਅ ਵਿਚ, ਦੋਵਾਂ ਵਿਚਾਲੇ ਭਿਆਨਕ ਲੜਾਈਆਂ ਹੋਈਆਂ, ਇੱਥੋਂ ਤੱਕ ਕਿ ਮਾਮਲਾ ਗਰਮਾ ਗਿਆ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਪਰ ਸ਼ੋਅ ਖਤਮ ਹੋਣ ਤਕ ਸਭ ਠੀਕ ਹੋ ਗਿਆ ਸੀ। ਸਿਧਾਰਥ ਅਤੇ ਰਸ਼ਮੀ ਸ਼ਾਇਦ ਇਕ-ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਹੋਣ ਪਰ ਪ੍ਰਸ਼ੰਸਕ ਉਨ੍ਹਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ।

ਹਾਲ ਹੀ ਵਿਚ ਉਨ੍ਹਾਂ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਫਿਰ ਤੋਂ ਵਾਇਰਲ ਹੋ ਰਿਹਾ ਹੈ, ਜੋ ਉਨ੍ਹਾਂ ਦੇ ਪੁਰਾਣੇ ਸ਼ੋਅ 'ਦਿਲ ਸੇ ਦਿਲ ਤਕ' ਦੌਰਾਨ ਦਾ ਹੈ। 'ਬਿੱਗ ਬੌਸ 13' 'ਚ ਆਉਣ ਤੋਂ ਪਹਿਲਾਂ ਰਸ਼ਮੀ ਅਤੇ ਸਿਧਾਰਥ ਕਲਰਸ ਦੇ ਸੀਰੀਅਲ' 'ਦਿਲ ਸੇ ਦਿਲ ਤਕ' 'ਚ ਕੰਮ ਕਰ ਚੁੱਕੇ ਹਨ। ਉਸ ਸੀਰੀਅਲ ਵਿਚ ਦੋਵਾਂ ਨੇ ਪਤੀ-ਪਤਨੀ ਦੀ ਭੂਮਿਕਾ ਨਿਭਾਈ ਸੀ। ਉਸ ਸੀਰੀਅਲ ਵਿਚ ਦੋਵਾਂ ਵਿਚ ਇੰਨੀ ਰੋਮਾਂਟਿਕ ਕੈਮਿਸਟਰੀ ਸੀ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਚਰਚਾ ਹੋ ਰਹੀ ਸੀ। ਹਾਲਾਂਕਿ, 'ਬਿੱਗ ਬੌਸ' ਵਿਚ ਰਸ਼ਮੀ ਨੇ ਦੱਸਿਆ ਕਿ ਉਸ ਸ਼ੋਅ ਦੀ ਸ਼ੂਟਿੰਗ ਦੌਰਾਨ ਵੀ ਦੋਵਾਂ ਵਿਚ ਕਾਫ਼ੀ ਝਗੜੇ ਹੋਏ ਸਨ। ਰਸ਼ਮੀ ਦੇ ਅਨੁਸਾਰ ਰੋਮਾਂਟਿਕ ਸੀਨ ਦੀ ਸ਼ੂਟਿੰਗ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਝਗੜੇ ਹੋਏ ਸਨ। ਹਾਲਾਂਕਿ ਸੀਰੀਅਲ ਵਿਚ ਦੋਵਾਂ ਦੀ ਕੈਮਿਸਟਰੀ ਇੰਨੀ ਵਧੀਆ ਸੀ ਕਿ ਲੋਕ ਅਜੇ ਵੀ ਨਹੀਂ ਭੁੱਲੇ। ਇਹੀ ਕਾਰਨ ਹੈ ਕਿ ਦੋਵਾਂ ਦੀ ਇਹ ਰੋਮਾਂਟਿਕ ਵੀਡੀਓ ਦੁਬਾਰਾ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਕੁਮੈਂਟ ਵਿਚ ਮੰਗ ਕਰ ਰਹੇ ਹਨ ਕਿ ਦੋਵਾਂ ਨੂੰ ਵਿਆਹ ਕਰਵਾਉਣਾ ਚਾਹੀਦਾ ਹੈ।


Tags: Sidharth ShuklaRashami DesaiRomantic VodeoViralBigg Boss 13

About The Author

sunita

sunita is content editor at Punjab Kesari