FacebookTwitterg+Mail

ਸਿੱਧੂ ਮੂਸੇ ਵਾਲਾ ਦੇ ਗੀਤ 'ਤੇ ਪਿਆ ਕਾਪੀਰਾਈਟ ਕੇਸ, 'ਫੇਮਸ' ਯੂਟਿਊਬ ਤੋਂ ਹੋਇਆ ਡਿਲੀਟ

sidhu moose wala
21 June, 2018 04:37:41 PM

ਜਲੰਧਰ (ਬਿਊਰੋ)— ਸਿੱਧੂ ਮੂਸੇ ਵਾਲਾ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਫੇਮਸ' ਯੂਟਿਊਬ ਨੇ ਡਿਲੀਟ ਕਰ ਦਿੱਤਾ ਹੈ। ਗੀਤ ਨੂੰ ਯੂਟਿਊਬ ਤੋਂ ਡਿਲੀਟ ਕੀਤੇ ਜਾਣ ਦਾ ਕਾਰਨ ਕਾਪੀਰਾਈਟ ਹੈ। ਇਹ ਕਾਪੀਰਾਈਟ ਖੱਦਰ ਸਿੰਘ ਨਾਂ ਦੇ ਸ਼ਖਸ ਵਲੋਂ ਕੀਤਾ ਗਿਆ ਹੈ, ਜਿਸ ਕਾਰਨ ਸਿੱਧੂ ਮੂਸੇ ਵਾਲਾ ਦਾ 'ਫੇਮਸ' ਗੀਤ ਡਿਲੀਟ ਹੋਇਆ ਹੈ।
ਦੱਸਣਯੋਗ ਹੈ ਕਿ 'ਫੇਮਸ' ਗੀਤ 16 ਜੂਨ ਨੂੰ ਲਵਿਸ਼ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਗੀਤ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਸੀ ਤੇ ਯੂਟਿਊਬ 'ਤੇ ਟਰੈਂਡ ਵੀ ਕਰ ਰਿਹਾ ਸੀ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਲਿਖਿਆ ਵੀ ਖੁਦ ਸਿੱਧੂ ਮੂਸੇ ਵਾਲਾ ਨੇ ਹੈ। ਇਸ ਦਾ ਸੰਗੀਤ ਇਨਟੈਂਸ ਨੇ ਦਿੱਤਾ ਤੇ ਵੀਡੀਓ ਓਨਲੀ ਜਸ਼ਨ ਨੇ ਬਣਾਈ ਹੈ।
Punjabi Bollywood Tadka
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੋਈ ਗੀਤ ਯੂਟਿਊਬ 'ਤੇ ਡਿਲੀਟ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗੀਤ ਯੂਟਿਊਬ ਤੋਂ ਕਾਪੀਰਾਈਟ ਕਾਰਨ ਡਿਲੀਟ ਕੀਤੇ ਜਾ ਚੁੱਕੇ ਹਨ। 'ਫੇਮਸ' ਗੀਤ ਨਾਲ ਜੁੜੇ ਕਿਸੇ ਵੀ ਵਿਅਕਤੀ ਨੇ ਇਸ ਨੂੰ ਡਿਲੀਟ ਕੀਤੇ ਜਾਣ 'ਤੇ ਕੋਈ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਨਹੀਂ ਦਿੱਤੀ ਹੈ।


Tags: Sidhu Moose Wala Famous Copyright Youtube

Edited By

Rahul Singh

Rahul Singh is News Editor at Jagbani.