FacebookTwitterg+Mail

ਸਿੱਧੂ ਮੂਸੇਵਾਲਾ ਤੇ ਹਰਜ ਨਾਗਰਾ ਦੇ 'ਬੈਡ ਫੈਲੋ' ਨੇ ਪਾਈਆਂ ਧੁੰਮਾਂ

sidhu moose wala
02 December, 2018 10:24:55 AM

ਜਲੰਧਰ(ਬਿਊਰੋ)— ਡਾਲਰ, ਟਰੈਂਡ, ਜੱਟ ਦਾ ਮੁਕਾਬਲਾ, ਡੈਵਿਲ ਆਦਿ ਹਿੱਟ ਗੀਤਾਂ ਦੇ  ਗਾਇਕ ਸਿੱਧੂ ਮੂਸੇਵਾਲਾ ਤੇ ਹਰਜ ਨਾਗਰਾ ਦਾ ਨਵਾਂ ਸਿੰਗਲ ਟਰੈਕ 'ਬੈਡ ਫੈਲੋ'  ਧੁੰਮਾਂ ਪਾ ਰਿਹਾ ਹੈ,  ਜਿਸ ਨੂੰ ਹੁਣ ਤਕ 1.30 ਕਰੋੜ ਲੋਕ ਦੇਖ ਚੁੱਕੇ ਹਨ। ਗੀਤ ਨੂੰ ਸੰਗੀਤ ਦੀਆਂ ਧੁੰਨਾਂ  ਨਾਲ ਸ਼ਿੰਗਾਰਨ ਵਾਲੇ ਮਿਊਜ਼ਿਕ ਡਾਇਰੈਕਟਰ ਤੇ ਅਦਾਕਾਰ ਹਰਜ ਨਾਗਰਾ ਪ੍ਰਵਾਸੀ ਪੰਜਾਬੀ ਨੇ  ਦੱਸਿਆ ਕਿ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਇਹ ਗੀਤ ਸਿੱਧੂ ਮੂਸੇਵਾਲਾ ਦੀ ਹੀ ਕਲਮ ਦੀ  ਸਿਰਜਣਾ ਹੈ।

ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਵਿਚ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ  ਬਹੁਤ ਕਰੇਜ਼ ਹੈ।  ਸਿੱਧੂ ਦੀ ਮਕਬੂਲੀਅਤ ਦਾ ਅੰਦਾਜ਼ਾ 'ਬੈਡ ਫੈਲੋ' ਨੂੰ ਹੁਣ ਤਕ ਦਰਸ਼ਕਾਂ  ਦੇ ਮਿਲੇ ਭਰਵੇਂ ਹੁੰਗਾਰੇ ਤੋਂ ਹੀ ਲੱਗ ਜਾਂਦਾ ਹੈ। ਸਾਰੇ ਪੰਜਾਬੀ ਸੰਗੀਤਕ ਚੈਨਲਾਂ 'ਤੇ ਇਹ ਗੀਤ ਵਾਰ-ਵਾਰ ਚੱਲ ਰਿਹਾ ਹੈ।


Tags: Sidhu Moose WalaBad fellaPunjabi Singer

About The Author

manju bala

manju bala is content editor at Punjab Kesari