FacebookTwitterg+Mail

ਸਿੱਧੂ ਮੂਸੇਵਾਲਾ ਨੂੰ ਅਦਾਲਤ ਤੋਂ ਮਿਲੀ ਰਾਹਤ

sidhu moose wala and mankirt aulakh
06 February, 2020 05:12:18 PM

ਮਾਨਸਾ (ਅਮਰਜੀਤ ਚਾਹਲ) : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਦੀ ਜ਼ਮਾਨਤ ਲਈ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਨੇ ਪੁਲਸ ਨੂੰ ਨਿਰਦੇਸ਼ ਦਿੱਤੇ ਹਨ। ਸੈਸ਼ਨ ਜੱਜ ਮੁਤਾਬਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਨੂੰ ਜ਼ਮਾਨਤ ਪੁਲਸ ਆਪਣੇ ਪੱਧਰ 'ਤੇ ਦੇ ਸਕਦੀ ਹੈ ਕਿਉਂਕਿ ਉਨ੍ਹਾਂ ਖਿਲਾਫ ਦਰਜ ਕੇਸ 'ਚ ਜੋ ਧਾਰਾਵਾਂ ਲੱਗੀਆਂ ਹਨ, ਉਹ ਜ਼ਮਾਨਤਯੋਗ ਹਨ।
ਦੱਸ ਦਈਏ ਕਿ ਪੁਲਸ ਗਾਇਕ ਦੀ ਜ਼ਮਾਨਤ ਨਹੀਂ ਲੈ ਰਹੀ। ਇਸ ਦੇ ਚੱਲਦੇ ਹੁਣ ਕੋਰਟ ਨੂੰ ਇਹ ਨਿਰਦੇਸ਼ ਦੇਣੇ ਪਾਏ ਹਨ। ਸਿੱਧੂ ਦੇ ਵਕੀਲ ਐਡਵੋਕੇਟ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਪੁਲਿਸ ਜਾਣਬੁੱਝ ਕਿ ਸਿੱਧੂ ਦੀ ਜ਼ਮਾਨਤ ਨਹੀਂ ਲੈ ਰਹੀ। ਉਨ੍ਹਾਂ ਦੀ ਜ਼ਮਾਨਤ ਥਾਣੇ 'ਚ ਹੀ ਹੋ ਸਕਦੀ ਹੈ। ਹੁਣ ਕੋਰਟ ਦੇ ਨਿਰਦੇਸ਼ ਤੋਂ ਬਾਅਦ ਪੁਲਸ ਨੇ ਸਿੱਧੂ ਦੀ ਜ਼ਮਾਨਤ ਲੈ ਲਈ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਤੇ 7 ਅਣਪਛਾਤੇ ਲੋਕਾਂ ਖਿਲਾਫ ਪੁਲਸ ਵੱਲੋਂ ਧਾਰਾ 294, 504 ਤੇ 149 ਆਈ. ਪੀ. ਸੀ. ਦੇ ਤਹਿਤ ਥਾਣਾ ਸਦਰ ਮਾਨਸਾ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ 'ਤੇ 'ਗਨ ਕਲਚਰ' (ਹਥਿਆਰਾਂ ਨੂੰ ਪ੍ਰਮੋਟ) ਨੂੰ ਵਧਾਵਾ ਦੇਣ ਦੇ ਦੋਸ਼ 'ਚ ਕੀਤਾ ਗਿਆ ਸੀ।


Tags: Sidhu Moose WalaMankirt AulakhOrder PoliceCourt ReliefsAccept BailPunjabi Snger

About The Author

sunita

sunita is content editor at Punjab Kesari