FacebookTwitterg+Mail

ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਤੋਂ ਗਾਇਬ ਹੋਏ ਗੀਤ ਆਏ ਵਾਪਸ

sidhu moose wala deleted songs back on you tube
22 August, 2019 04:22:52 PM

ਜਲੰਧਰ (ਬਿਊਰੋ) - ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਇਕ ਖੁਸ਼ਖਬਰੀ ਹੈ। ਜੀ ਹਾਂ, ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਯੂਟਿਊਬ ਤੋਂ ਗਾਇਬ ਹੋਏ ਸਨ, ਜੋ ਕਿ ਹੁਣ ਯੂਟਿਊਬ 'ਤੇ ਉਹ ਗੀਤ ਵਾਪਸ ਆ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਦਿੱਤੀ ਹੈ। ਪੋਸਟ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਮੈਨੂੰ ਇਹ ਖਬਰ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਯੂਟਿਊਬ 'ਤੇ ਸਾਰੇ ਗੀਤ ਵਾਪਸ ਆ ਚੁੱਕੇ ਹਨ। ਗੋਲਡ ਮੀਡੀਆ ਦਾ ਬਹੁਤ ਧੰਨਵਾਦ, ਜਿੰਨ੍ਹਾਂ ਵੱਲੋਂ ਮੇਰੇ ਗੀਤ ਯੂਟਿਊਬ 'ਤੇ ਵਾਪਸ ਲਿਆਂਦੇ ਗਏ।''

Punjabi Bollywood Tadka
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਯੂਟਿਊਬ 'ਤੇ ਗੁੰਮ ਹੋਣ ਦੀ ਅਸਲ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆਈ ਪਰ ਉਨ੍ਹਾਂ ਦੇ ਫੈਨਜ਼ ਲਈ ਇਹ ਵੱਡੀ ਖੁਸ਼ਖਬਰੀ ਹੈ। ਹਾਲ ਹੀ 'ਚ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਗੀਤ 'ਸੇਮ ਬੀਫ' ਰਿਲੀਜ਼ ਹੋਇਆ ਹੈ, ਜਿਹੜਾ ਹਰ ਪਾਸੇ ਟਰੈਂਡ ਕਰ ਰਿਹਾ ਹੈ। ਬੋਹੇਮੀਆ ਨਾਲ ਸਿੱਧੂ ਮੂਸੇਵਾਲਾ ਦੀ ਕੋਲੈਬੋਰੇਸ਼ਨ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Sidhu MoosewalaDeleted SongsYoutubeInstagram PostViralPunjabi Singer

Edited By

Sunita

Sunita is News Editor at Jagbani.