FacebookTwitterg+Mail

ਸਿੱਧੂ ਮੂਸੇਵਾਲਾ ਦੀ ਫਿਲਮ 'ਯੈੱਸ ਆਈ ਐਮ ਸਟੂਡੈਂਟ' ਦਾ ਨਵਾਂ ਪੋਸਟਰ ਆਊਟ

sidhu moose wala movie yes i am student new poster mandy takhar gill raunta 1
27 September, 2019 12:24:34 PM

ਜਲੰਧਰ (ਬਿਊਰੋ) — ਇਕ ਤੋਂ ਬਾਅਦ ਇਕ ਹਿੱਟ ਗੀਤ ਦੇਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੀ ਨਾਇਕ ਦੇ ਤੌਰ 'ਤੇ ਡੈਬਿਊ ਫਿਲਮ 'ਯੈੱਸ ਆਈ ਐਮ ਸਟੂਡੈਂਟ' ਦਾ ਪਹਿਲਾਂ ਪੋਸਟਰ ਸ਼ੇਅਰ ਕੀਤਾ ਹੈ। ਫਿਲਮ ਦੇ ਪੋਸਟਰ ਦੇ ਨਾਲ ਹੀ ਸਿੱਧੂ ਮੂਸੇਵਾਲਾ ਨਾਲ ਲੀਡ ਐਕਟਰੈੱਸ ਦਾ ਐਲਾਨ ਆਫੀਸ਼ੀਅਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 'ਯੈੱਸ ਆਈ ਐਮ ਸਟੂਡੈਂਟ' ਫਿਲਮ 'ਚ ਸਟੂਡੈਂਟ ਵੀਜ਼ੇ 'ਤੇ ਵਿਦੇਸ਼ ਗਏ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ ਪੇਸ਼ ਕੀਤਾ ਜਾਵੇਗਾ। ਇਸ ਫਿਲਮ 'ਚ ਸਿੱਧੂ ਮੂਸੇਵਾਲਾ ਨਾਲ ਅਦਾਕਾਰਾ ਮੈਂਡੀ ਤੱਖਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ, ਜਿਸ ਦੇ ਸੈੱਟ ਤੋਂ ਮੈਂਡੀ ਤੱਖਰ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਤਰਨਵੀਰ ਸਿੰਘ ਜਗਪਾਲ ਵੱਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਜਾ ਰਿਹਾ ਹੈ ਅਤੇ ਗਿੱਲ ਰੌਂਤਾ ਫਿਲਮ ਦੇ ਲੇਖਕ ਹਨ।


ਦੱਸਣਯੋਗ ਹੈ ਕਿ ਵਿਵਾਦਾਂ ਦੇ ਚੱਲਦਿਆਂ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਨੇ ਇਹ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,”ਹੁਣ ਦਾਤੇ ਨੂੰ ਫਿਕਰ ਆ ਸਾਡੀ ਲਾਜ ਦਾ। ਇਸ ਦੇ ਨਾਲ ਹੀ ਪੋਤਾ ਜਸਵੰਤ ਕੌਰ ਦਾ ਇਹ ਲਾਈਨ ਦਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ 'ਚ ਇਸਤੇਮਾਲ ਕਰ ਚੁੱਕੇ ਹਨ ਤੇ ਪੋਸਟਰ 'ਤੇ ਵੀ ਨਜ਼ਰ ਆ ਰਹੀ ਹੈ। ਖਬਰਾਂ ਮੁਤਾਬਕ ਇਹ ਫਿਲਮ ਅਗਲੇ ਸਾਲ ਯਾਨੀ 2020 'ਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲ ਸਕਦੀ ਹੈ।


Tags: Yes I am StudentNew PosterMandy TakharSidhu MoosewalaGurikk BathTarnvir Singh Jagpal

Edited By

Sunita

Sunita is News Editor at Jagbani.