ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ 'ਆਊਟਲਾਅ' ਗੀਤ ਤੋਂ ਬਾਅਦ ਆਪਣੇ ਫੈਨਜ਼ ਨੂੰ ਰੋਮਾਂਟਿਕ ਟ੍ਰੀਟ ਦੇਣ ਲਈ ਨਵਾਂ ਗੀਤ 'ਚੂਜ਼ਨ' ਰਿਲੀਜ਼ ਕੀਤਾ ਹੈ। 'ਚੂਜ਼ਨ' ਇਕ ਰੋਮਾਂਟਿਕ ਗੀਤ ਹੈ, ਜੋ ਸਾਗਾ ਹਿੱਟਸ ਦੇ ਯੂਟਿਊਬ ਚੈਨਲ 'ਤੇ ਅੱਜ ਯਾਨੀ ਕਿ ਵੈਲੇਨਟਾਈਨਸ ਡੇਅ ਵਾਲੇ ਦਿਨ ਰਿਲੀਜ਼ ਹੋਇਆ ਹੈ। ਗੀਤ 'ਚ ਸਿੱਧੂ ਮੂਸੇਵਾਲਾ ਦੇ ਨਾਲ ਮਾਡਲ ਸੋਨਾਕਸ਼ੀ ਸ਼ਰਮਾ ਤੇ ਸੰਨੀ ਮਾਲਟੋ ਫੀਚਰ ਕਰ ਰਹੇ ਹਨ। ਸੰਨੀ ਮਾਲਟੋ ਨੇ ਗੀਤ 'ਚ ਰੈਪ ਵੀ ਕੀਤੀ ਹੈ। ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਲਿਖੇ ਹਨ।
'ਚੂਜ਼ਨ' ਗੀਤ ਦਾ ਮਿਊਜ਼ਿਕ ਦਿ ਕਿਡ ਨੇ ਦਿੱਤਾ ਹੈ ਤੇ ਵੀਡੀਓ ਸੁਕਰਨ ਪਾਠਕ ਵਲੋਂ ਬਣਾਈ ਗਈ ਹੈ। ਗੀਤ ਨੂੰ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਗੀਤ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਦੱਸਣਯੋਗ ਹੈ ਕਿ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਕਈ ਸੁਪਰਹਿੱਟ ਗੀਤ ਰਿਲੀਜ਼ ਹੋਏ ਹਨ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਚੂਜ਼ਨ' ਵੀ ਸੁਪਰਹਿੱਟ ਸਾਬਿਤ ਹੋਣ ਵਾਲਾ ਹੈ।