FacebookTwitterg+Mail

ਵਿਆਹ ਦੀਆਂ ਖਬਰਾਂ 'ਤੇ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਕੀਤੀ ਖੁੱਲ੍ਹ ਕੇ ਗੱਲ (ਵੀਡੀਓ)

sidhu moose wala new zealand live show viral video wedding news
28 October, 2019 12:15:28 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਕਾਰਨ ਕਾਫੀ ਚਰਚਾ 'ਚ ਬਣੇ ਰਹਿੰਦੇ ਹਨ ਪਰ ਉੱਥੇ ਹੀ ਸਟੇਜਾਂ ਤੋਂ ਅਤੇ ਗੀਤਾਂ 'ਚ ਆਪਣੇ ਵਿਰੋਧੀਆਂ ਦੀ ਇੱਕਲੀ-ਇੱਕਲੀ ਗੱਲ ਦਾ ਜਵਾਬ ਦੇਣ ਲਈ ਵੀ ਜਾਣੇ ਜਾਂਦੇ ਹਨ। ਹੁਣ ਅਜਿਹਾ ਹੀ ਹੋਇਆ ਨਿਊਜ਼ੀਲੈਂਡ ਦੇ ਲਾਈਵ ਸ਼ੋਅ ਦੌਰਾਨ, ਜਿੱਥੇ ਸਿੱਧੂ ਮੂਸੇਵਾਲਾ ਨੇ ਆਪਣੇ ਵਿਆਹ ਦੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।

 

ਦੱਸ ਦਈਏ ਪਿਛਲੇ ਦਿਨੀਂ ਸਿੱਧੂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਸਨ, ਜਿਸ ਨੂੰ ਦੇਖ ਕਈ ਲੋਕਾਂ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਨੇ ਲੋਕਾਂ ਨੂੰ ਝੂਠ ਬੋਲਿਆ ਹੈ ਅਤੇ ਉਸ ਦਾ ਵਿਆਹ ਹੋ ਗਿਆ ਹੈ। ਹੁਣ ਲਾਈਵ ਸ਼ੋਅ ਦੌਰਾਨ ਸਿੱਧੂ ਨੇ ਹਰ ਇਕ ਗੱਲ ਦਾ ਜਵਾਬ ਆਪਣੇ ਹੀ ਅੰਦਾਜ਼ 'ਚ ਦਿੱਤਾ ਹੈ। ਇਸ ਦੌਰਾਨ ਸਿੱਧੂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ। ਸ਼ੋਅ ਦੌਰਾਨ ਉਨ੍ਹਾਂ ਨੇ ਵਿਰੋਧੀਆਂ 'ਤੇ ਖੂਬ ਤੰਜ ਕਸਿਆ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਕਿਸੇ ਦੀ ਚੜਾਈ ਨਹੀਂ ਜ਼ਰੀ ਜਾਂਦੀ ਤਾਂ ਉਸ ਦੀ ਬਦਨਾਮੀ ਕਰਨ ਲੱਗ ਜਾਂਦੇ ਹਨ। ਜਿਨ੍ਹਾਂ ਨੂੰ ਮੇਰੇ ਵਿਆਹ ਦਾ ਜ਼ਿਆਦਾ ਫਿਕਰ ਆ ਉਨ੍ਹਾਂ ਨੂੰ ਤਾਂ ਮੈਂ ਸਪੈਸ਼ਲ ਵਿਆਹ ਦਾ ਕਾਰਡ ਭੇਜਾਂਗਾ, ਜੇ ਕੁਝ ਅਜਿਹਾ ਹੋਵੇਗਾ ਤਾਂ ਮੈਂ ਪਹਿਲਾਂ ਦੱਸ ਦੇਵਾਂਗਾ।

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਅੱਜ ਇਸ ਸ਼ੋਅ 'ਚ ਇਨ੍ਹੇ ਲੋਕ ਉਨ੍ਹਾਂ ਨੂੰ ਦੇਖਣ ਆਏ ਹਨ ਤਾਂ ਉਸ ਦੀ ਸਿਰਫ ਕਲਮ ਤੇ ਗਾਇਕੀ ਕਾਰਨ ਦੇਖਣ ਆਏ ਹਨ ਨਾ ਕਿ ਕਰੈਕਟਰ ਕਰਕੇ ਦੇਖਣ ਆਏ ਹਨ। ਇਸ ਸ਼ੋਅ ਦੀ ਇਕ ਵੀਡੀਓ ਕਲਿੱਪ ਵੀ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਸਾਫ ਸਿੱਧੂ ਦੀ ਜ਼ੁਬਾਨੀ ਸਭ ਕੁਝ ਸੁਣ ਸਕਦੇ ਹੋ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਸਿੱਧੂ ਮੂਸੇਵਾਲਾ ਨੇ ਆਲੋਚਕਾਂ ਨੂੰ ਇਸ ਤਰ੍ਹਾਂ ਜਵਾਬ ਦਿੱਤਾ ਹੋਵੇ ਅਕਸਰ ਉਹ ਆਪਣੇ ਗੀਤਾਂ 'ਚ ਵੀ ਕਈ ਵਾਰ ਰਿਪਲਾਈ ਕਰ ਚੁੱਕੇ ਹਨ। ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਸਿੱਧੂ ਮੂਸੇਵਾਲਾ ਆਪਣੇ ਇਸੇ ਬੇਬਾਕ ਸੁਭਾਅ ਚਲਦਿਆਂ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ।


Tags: Sidhu MoosewalaNew ZealandLive Show Viral Video Wedding News

Edited By

Sunita

Sunita is News Editor at Jagbani.