FacebookTwitterg+Mail

ਮੁੜ ਵਿਵਾਦਾਂ ’ਚ ਘਿਰੇ ਸਿੱਧੂ ਮੂਸੇ ਵਾਲਾ

sidhu moose wala sri akal takht sahib
31 October, 2019 03:28:46 PM

ਜਲੰਧਰ(ਬਿਊਰੋ)- ਲੱਗਭਗ ਡੇਢ ਮਹੀਨੇ ਪਹਿਲਾਂ ਇਕ ਵਿਵਾਦਿਤ ਗੀਤ ਗਾਉਣ ਨਾਲ ਵਿਵਾਦਾਂ ’ਚ ਆਏ ਗਾਇਕ ਸਿੱਧੂ ਮੂਸੇ ਵਾਲਾ ਦੇ ਵਿਦੇਸ਼ੀ ਦੌਰੇ ਦੌਰਾਨ ਫਿਰ ਮਾਤਾ ਭਾਗ ਕੌਰ ਦੇ ਨਾਮ ਦੀ ਦੁਰਵਰਤੋ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਹੈ। ਸਿੱਧੂ ਮੂਸੇ ਵਾਲਾ ਨੇ ਆਪਣੇ ਸ਼ੋਅ ਦੌਰਾਨ ਫਿਰ ਉਹੀ ਗੀਤ ਗਾਇਆ, ਜਿਸ ਗੀਤ ’ਤੇ ਉਸ ਨੇ ਵੀਡੀਓ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਮੁਆਫੀ ਮੰਗੀ ਸੀ। ਬਾਅਦ ’ਚ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੋਣ ਅਤੇ ਵਿਦੇਸ਼ ਤੋਂ ਆ ਕੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ’ਚ ਪੇਸ਼ ਹੋਣ ਦਾ ਵਾਅਦਾ ਕੀਤਾ ਸੀ। ਸਿੱਧੂ ਮੂਸੇ ਵਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਕੀਤੇ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ।
Punjabi Bollywood Tadka
ਇਕ ਵਾਰ ਫਿਰ ਉਹੀ ਵਿਵਾਦਿਤ ਗੀਤ ਗਾ ਕੇ ਅਕਾਲ ਤਖਤ ਨੂੰ ਹੀ ਚੁਣੌਤੀ ਦੇ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜ਼ੀ ਸਚਿਵ ਜਸਪਾਲ ਸਿੰਘ ਨੇ ਮੰਗਲਵਾਰ ਦੇਰ ਰਾਤ ਐੱਸ. ਜੀ. ਪੀ. ਸੀ. ਨੂੰ ਇਕ ਪੱਤਰ ਲਿਖ ਕੇ ਸਿੱਧੂ ਮੂਸੇ ਵਾਲਾ ਖਿਲਾਫ ਐੱਫ.ਆਈ. ਆਰ, ਦਰਜ ਕਰਾਉਣ ਦਾ ਨਿਰਦੇਸ਼ ਦਿੱਤਾ ਹੈ।  ਐੱਸ. ਜੀ.ਪੀ.ਸੀ. ਨੇ ਪੁਲਸ ਕਮਿਸ਼ਨਰ ਨੂੰ ਸਿੱਧੂ ਮੂਸੇ ਵਾਲਾ ਦੇ ਖਿਲਾਫ ਲਿਖੇ ਪੱਤਰ ਦਾ ਕੋਈ ਵੀ ਫਾਲੋਅੱਪ ਨਹੀਂ ਕੀਤਾ। ਜਿਸ ਕਾਰਨ ਮਾਮਲਾ ਅੱਧ ਵਿਚਾਲੇ ’ਚ ਲਟਕਿਆ ਹੋਇਆ ਹੈ।


Tags: Sidhu Moose WalaSri Akal Takht SahibSong Controversyਸਿੱਧੂ ਮੂਸੇ ਵਾਲਾ

About The Author

manju bala

manju bala is content editor at Punjab Kesari