FacebookTwitterg+Mail

ਸਿੱਧੂ ਮੂਸੇਵਾਲਾ ਨਹੀਂ ਗਾਉਣਗੇ ਲੱਚਰ ਤੇ ਭੜਕਾਊ ਗੀਤ!

sidhu moosewala
22 April, 2019 04:44:40 PM

ਮਾਨਸਾ (ਬਿਊਰੋ) : ਮਾਨਸਾ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਸੋਸ਼ਲ ਮੀਡੀਆ 'ਤੇ ਹਮੇਸ਼ਾ ਚਰਚਾ ਰਹਿੰਦੀ ਹੈ। ਉਨ੍ਹਾਂ ਦੇ ਗੀਤਾਂ ਖਿਲਾਫ ਲੋਕਾਂ ਨੂੰ ਕਾਫੀ ਸ਼ਿਕਾਇਤਾਂ ਰਹਿੰਦੀਆਂ ਹਨ। ਇਸ ਮਾਮਲੇ 'ਚ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੀ ਮਾਤਾ ਖਿਲਾਫ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਲਈ ਡਟੇ ਪੰਡਿਤ ਧਨੇਸ਼ਵਰ ਰਾਓ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਕੀਤੀ। ਇਸ ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਭੜਕਾਊ ਅਤੇ ਲੱਚਰ ਗਾਇਕੀ ਦਾ ਪ੍ਰਚਾਰ ਕਰ ਰਿਹਾ ਹੈ।

Punjabi Bollywood Tadka
ਇਸ ਮਾਮਲੇ 'ਚ ਅੱਜ ਬੀ. ਡੀ. ਓ. ਪੀ. ਦਫਤਰ 'ਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪੰਡਿਤ ਰਾਓ ਨੂੰ ਬੁਲਾਇਆ ਗਿਆ ਸੀ। ਸਿੱਧੂ ਦੀ ਮਾਤਾ ਚਰਨ ਕੌਰ ਹੁਣ ਪਿੰਡ ਦੀ ਸਰਪੰਚ ਵੀ ਹੈ। ਉਨ੍ਹਾਂ ਨੇ ਬੀ. ਡੀ. ਓ. ਪੀ. ਦਫਤਰ 'ਚ ਲਿਖਤੀ ਤੌਰ 'ਤੇ ਆਪਣਾ ਬਿਆਨ ਦਰਜ ਕਰਵਾਇਆ ਹੈ। ਚਰਨ ਕੌਰ ਨੇ ਆਪਣੇ ਬਿਆਨ 'ਚ ਸਾਫ ਕਿਹਾ ਹੈ ਕਿ, ਜਿਨ੍ਹਾਂ ਗੀਤਾਂ 'ਚ ਪੰਡਿਤ ਰਾਓ ਨੂੰ ਇਤਰਾਜ਼ ਹੈ, ਉਹ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਦੇ ਸਰਪੰਚ ਬਣਨ ਤੋਂ ਕਰੀਬ ਦੋ ਸਾਲ ਪਹਿਲਾਂ ਗਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰਾ ਬੇਟਾ ਹੁਣ ਭੜਕਾਊ ਤੇ ਲੱਚਰ ਗੀਤ ਨਹੀਂ ਗਾਵੇਗਾ। ਇਸ ਤੋਂ ਪਹਿਲਾਂ ਵੀ ਪੰਜ ਗਾਇਕ ਲਿਖਤੀ ਬਿਆਨ ਦੇ ਚੁੱਕੇ ਹਨ ਕਿ ਉਹ ਲੱਚਰ ਗਾਇਕੀ ਛੱਡ ਚੰਗੇ ਗੀਤ ਹੀ ਗਾਉਣਗੇ।


Tags: Sidhu MoosewalaAffidavit SubmittedBDPO OfficePunjabi Singer

Edited By

Sunita

Sunita is News Editor at Jagbani.