FacebookTwitterg+Mail

ਫਿਲਮ ਇੰਡਸਟਰੀ ਦੀ ਇਸ ਅਦਾਕਾਰਾ ਨੂੰ ਪਸੰਦ ਕਰਦੈ ਸਿੱਧੂ ਮੂਸੇਵਾਲਾ (ਵੀਡੀਓ)

sidhu moosewala and mandy takhar
15 February, 2019 11:43:30 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਨੇ ਆਪਣੇ ਦਿਲ ਦਾ ਇਕ ਰਾਜ਼ ਖੋਲ੍ਹਿਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਦੱਸ ਦਈਏ ਕਿ 'ਜਗਬਾਣੀ' ਨਾਲ ਕੀਤੇ ਖਾਸ ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹੜੀ ਫਿਲਮੀ ਅਦਾਕਾਰਾ ਪਸੰਦ ਹੈ। ਜੀ ਹਾਂ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਮੈਂਡੀ ਤੱਖੜ ਪਸੰਦ ਹੈ।

 ਸਿੰਪਲ ਰੋਟੀ ਖਾਣ ਦੇ ਸ਼ੌਕੀਨ ਹਨ ਸਿੱਧੂ ਮੂਸੇਵਾਲਾ 

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਹੋਰ ਖਾਸ ਗੱਲਾਂ ਵੀ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਦੱਸਿਆ। ਸਿੱਧੂ ਮੂਸੇਵਾਲਾ ਨੇ ਕਿਹਾ, ਮੈਨੂੰ ਸਿੰਪਲ ਰੋਟੀ ਮਿਲ ਜਾਵੇ ਤਾਂ ਮੈਂ ਬਹੁਤ ਖੁਸ਼ ਹੋ ਕੇ ਖਾਂਧਾ ਹਾਂ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਅਸਲੀ ਨਾਂ 'ਸ਼ੁੱਭਦੀਪ' ਹੈ। ਸਿੱਧੂ ਮੂਸੇਵਾਲਾ ਨੇ ਇਕ ਕੈਂਸਰ ਪੀੜਤਾਂ ਲਈ ਕੈਂਪ ਲਾਇਆ ਸੀ, ਜਿਸ 'ਚ 1ਹਜ਼ਾਰ 76 ਲੋਕਾਂ ਨੂੰ ਚੈੱਕ ਕੀਤਾ ਗਿਆ। 


ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਡੇਢ ਸਾਲ 'ਚ ਗਾਇਕੀ ਦੇ ਜਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਬੱਲੇ-ਬੱਲੇ ਕਰਵਾਈ ਹੈ। ਹਾਲਾਂਕਿ ਹਾਲੇ ਹੋਰ ਵੀ ਬੱਲੇ-ਬੱਲੇ ਕਰਵਾਉਣੀ ਬਾਕੀ ਹੈ।
 


Tags: Sidhu Moosewala Pollywood Punjabi News Mandy Takhar Punjabi Celebrity ਪਾਲੀਵੁੱਡ ਸਮਾਚਾਰ ਸਿੱਧੂ ਮੂਸੇਵਾਲਾ

Edited By

Sunita

Sunita is News Editor at Jagbani.