ਜਲੰਧਰ (ਬਿਊਰੋ) : 'ਉੱਚੀਆਂ ਗੱਲਾਂ', 'ਜੀ ਵੈਗਨ' ਤੇ 'ਲਾਈਫ ਸਟਾਈਲ' ਵਰਗੇ ਗੀਤਾਂ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਸਿੱਧੂ ਮੂਸੇਵਾਲਾ ਅੱਜ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਉਸ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸਾ 'ਚ ਹੋਇਆ ਸੀ। ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ 'ਤੇ ਨੌਜਵਾਨ ਪੀੜ੍ਹੀ 'ਚ ਕਾਫੀ ਮਕਬੂਲ ਹੋਏ।

ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਸਟੋਰੀ 'ਚ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਸਾਲ 2016 'ਚ ਗੁਰੂ ਨਾਨਕ ਦੇਵ ਜੀ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇਵਾਲਾ ਦਾ ਅਸਲ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ।

ਸਿੱਧੂ ਮੂਸੇਵਾਲਾ ਫਿਰ ਕੈਨੇਡਾ ਗਏ ਅਤੇ ਆਪਣਾ ਪਹਿਲਾ ਗੀਤ 'ਜੀ ਵੈਗਨ' ਜਾਰੀ ਕੀਤਾ। ਉਸ ਨੇ ਸਾਲ 2018 'ਚ ਭਾਰਤ 'ਚ ਲਾਈਵ ਗਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਕੈਨੇਡਾ 'ਚ ਵੀ ਸਫਲ ਲਾਈਵ ਸ਼ੋਅ ਕੀਤੇ। ਸਾਲ 2018 'ਚ ਉਸ ਨੇ ਫਿਲਮ 'ਡਾਕੂਆ ਦਾ ਮੁੰਡਾ' ਲਈ ਆਪਣਾ ਪਹਿਲਾ ਫਿਲਮੀ ਗੀਤ 'ਡਾਲਰ' ਲਾਂਚ ਕੀਤਾ।

ਦੱਸ ਦਈਏ ਕਿ ਸਿੱਧੂ ਮੁਸੇਵਾਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਕ ਤੋਂ ਬਾਅਦ ਇਕ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਰਹੇ ਹਨ। ਗਾਇਕੀ ਦੇ ਖੇਤਰ 'ਚ ਆਉਣ ਲਈ ਸਿੱਧੂ ਮੂਸੇਵਾਲਾ ਨੂੰ ਕਾਫੀ ਸੰਘਰਸ਼ ਕਰਨਾ ਪਿਆ ਹੈ।

ਕੁਝ ਗੀਤਾਂ ਕਾਰਨ ਸਿੱਧੂ ਮੁਸੇਵਾਲਾ ਦਾ ਵਿਰੋਧ ਵੀ ਹੁੰਦਾ ਹੈ ਕਿਉਂਕਿ ਉਨ੍ਹਾਂ 'ਤੇ ਕੁਝ ਲੋਕ ਅਕਸਰ ਇਲਜ਼ਾਮ ਲਾਉਂਦੇ ਰਹਿੰਦੇ ਹਨ ਕਿ ਉਹ ਭੜਕਾਊ ਗੀਤ ਗਾਉਂਦੇ ਹਨ। ਇਸ ਦੇ ਬਾਵਜੂਦ ਸਿੱਧੂ ਮੂਸੇਵਾਲਾ ਦਾ ਕ੍ਰੇਜ ਦਰਸ਼ਕਾਂ 'ਤੇ ਦੇਖਣ ਨੂੰ ਮਿਲਦਾ ਹੈ।
