FacebookTwitterg+Mail

ਸਿੱਧੂ ਮੂਸੇ ਵਾਲਾ ਆਉਣਗੇ ਫਿਲਮ 'ਤੇਰੀ ਮੇਰੀ ਜੋੜੀ 'ਚ ਨਜ਼ਰ

sidhu moosewala new movie
13 June, 2019 08:47:06 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਤੇਰੀ ਮੇਰੀ ਜੋੜੀ' ਦਾ ਫਰਸਟ ਲੁੱਕ ਪੋਸਟਰ ਅੱਜ ਸਾਹਮਣੇ ਆ ਗਿਆ ਹੈ ਤੇ ਰਿਲੀਜ਼ਿੰਗ ਡੇਟ ਵੀ ਅੱਜ ਅਨਾਊਂਸ ਕਰ ਦਿੱਤੀ ਗਈ ਹੈ। ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ 'ਚ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਵੀ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਦੇ ਫਰਸਟ ਲੁੱਕ ਪੋਸਟਰ 'ਤੇ ਸਿੱਧੂ ਮੂਸੇ ਵਾਲਾ ਇਕ ਡਾਕੂ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫਿਲਮ 'ਚ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਕਿਰਦਾਰ ਹੈ, ਇਹ ਤਾਂ ਪਤਾ ਨਹੀਂ ਪਰ ਹਾਂ ਸਿੱਧੂ ਦੇ ਫੈਨਜ਼ ਅੱਜ ਤੋਂ ਹੀ ਇਸ ਫਿਲਮ ਦੀ ਉਡੀਕ ਕਰ ਰਹੇ ਹਨ।

ਦੱਸਣਯੋਗ ਹੈ ਕਿ ਬੇਸ਼ੱਕ ਇਸ ਪੋਸਟਰ ਨੂੰ ਫਿਲਮ ਦੀ ਸਾਰੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤਾ ਹੈ ਪਰ ਸਿੱਧੂ ਨੇ ਇਹ ਪੋਸਟਰ ਸਾਂਝਾ ਨਹੀਂ ਕੀਤਾ ਹੈ। ਅਦਿਤਿਆ ਸੂਦ ਨੇ ਇਸ ਫਿਲਮ ਨੂੰ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ 'ਚ ਯੋਗਰਾਜ ਸਿੰਘ, ਕਿੰਗ ਬੀ ਚੌਹਾਨ, ਮੋਨਿਕਾ ਸ਼ਰਮਾ, ਰਾਣਾ ਜੰਗ ਬਹਾਦਰ ਤੇ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। 26 ਜੁਲਾਈ ਨੂੰ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।


Tags: Sidhu MoosewalaPunjabi SingerNew MovieTeri Meri JodiPollywood Update

About The Author

Lakhan

Lakhan is content editor at Punjab Kesari