FacebookTwitterg+Mail

ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੇ ਜਨਮਦਿਨ ’ਤੇ ਡੈਡੀਕੇਟ ਕੀਤਾ ਇਹ ਗੀਤ

sidhu moosewala new song dear mama
15 May, 2020 11:54:20 AM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘DEAR MAMA’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਵਿਚ ਸਿੱਧੂ ਮੂਸੇਵਾਲਾ ਨੇ ਆਪਣੇ ਜ਼ਜਬਾਤਾਂ ਨੂੰ ਆਪਣੀ ਕਲਮ ਤੇ ਗਾਇਕੀ ਨਾਲ ਬਿਆਨ ਕੀਤਾ ਹੈ। ਇਹ ਗੀਤ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ । ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਸਿੱਧੂ ਮੂਸੇ ਵਾਲਾ ਨੇ ਆਪਣੇ ਮਾਤਾ-ਪਿਤਾ ਨੂੰ ਫੀਚਰ ਕੀਤਾ ਹੈ।


ਇਸ ਗੀਤ ਦਾ ਮਿਊਜ਼ਿਕ ਕਿਡ ਵਲੋਂ ਤਿਆਰ ਕੀਤਾ ਗਿਆ ਹੈ, ਜਦੋਂ ਕਿ ਵੀਡੀਓ HUNNY SINGH AND PULKIT SETIA PK ਦੇ ਨਿਰਦੇਸ਼ਨ ਹੇਠ ਤਿਆਰ ਹੋਈ ਹੈ।

 

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਆਪਣੇ ਮਾਂ ਦੇ ਕਾਫੀ ਕਰੀਬ ਹੈ, ਇਸੇ ਲਈ ਉਨ੍ਹਾਂ ਦੇ ਹਰ ਗੀਤ ਵਿਚ ਉਨ੍ਹਾਂ ਦਾ ਕਿਤੇ ਨਾ ਕਿਤੇ ਜ਼ਿਕਰ ਹੁੰਦਾ ਹੈ ਤੇ ਇਹ ਗੀਤ ਉਨ੍ਹਾਂ ਦੀ ਮਾਂ ਨੂੰ ਹੀ ਸਮਰਪਿਤ ਹੈ।

 


Tags: Sidhu MoosewalaDear MamaInstagramPunjabi SingerNew Song

About The Author

manju bala

manju bala is content editor at Punjab Kesari