FacebookTwitterg+Mail

ਹਿੱਟ ਗੀਤਾਂ ਦੀ ਕਤਾਰ 'ਚ ਸਿੱਧੂ ਮੂਸੇਵਾਲਾ, ਨਵੇਂ ਗੀਤ 'ਕੱਟ ਆਫ' ਦਾ ਟੀਜ਼ਰ ਰਿਲੀਜ਼

sidhu moosewala new songh cut off teaser
02 March, 2019 01:44:25 PM

ਜਲੰਧਰ (ਬਿਊਰੋ) : ਲਗਾਤਾਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਕੱਟ ਆਫ' 6 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਹਾਲ ਹੀ 'ਚ ਸਿੱਧੂ ਮੂਸੇਵਾਲਾ ਨੇ ਆਪਣੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਸੀ।

 
 
 
 
 
 
 
 
 
 
 
 
 
 

6th March #CutOff

A post shared by Sidhu Moosewala (ਮੂਸੇ ਆਲਾ) (@sidhu_moosewala) on Mar 1, 2019 at 6:02am PST


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਗੀਤ 'ਲੇਜੈਂਡ' ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਸਿੱਧੂ ਮੂਸੇਵਾਲਾ ਦਾ 'ਕੱਟ ਆਫ' ਗੀਤ ਦਾ ਟੀਜ਼ਰ ਕਾਫੀ ਸ਼ਾਨਦਾਰ ਹੈ, ਜਿਸ 'ਚ ਮਾਡਲ ਰੋਂਦੀ ਨਜ਼ਰ ਆ ਰਹੀ ਹੈ। ਇਸ ਟੀਜ਼ਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੈਡ ਸੌਂਗ ਹੈ।


Tags: Sidhu Moosewala Cut Off Teaser Punjabi Singer True Roots Game ChangerzPunjabi Film Music Album ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.