FacebookTwitterg+Mail

15 ਮਈ ਨੂੰ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਗੀਤ 'Dear Mama'

sidhu moosewala shares his next song dear mama poster
14 May, 2020 08:55:48 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਹੁਤ ਜਲਦ ਇਕ ਹੋਰ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਿਹਾ ਹੈ। ਜੀ ਹਾਂ ਸਿੱਧੂ ਮੂਸੇਵਾਲਾ 'Dear Mama' ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸਿੱਧੂ ਨੇ ਸ਼ੇਅਰ ਕਰਦਿਆਂ ਕਪੈਸ਼ਨ 'ਚ ਲਿਖਿਆ ਹੈ, ''ਮੇਰੀ ਮਾਂ ਮੇਰਾ ਰੱਬ 'Dear Mama'।''  

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ 15 ਮਈ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਕਿਡ ਵਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਸੋ ਹਾਈ', 'ਟੋਚਨ', 'ਧੱਕਾ', 'ਡਾਰਕ ਲਵ', 'ਓਲਡ ਸਕੂਲ', 'ਸੋਹਣੇ ਲੱਗਦੇ', 'ਬੀ ਟਾਊਨ', 'ਡਾਲਰ', 'ਟਿੱਬਿਆਂ ਦਾ ਪੁੱਤ' ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਫਿਲਮਾਂ 'ਚ ਵੀ ਸਰਗਰਮ ਹਨ। ਉਹ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' 'ਚ ਲੀਡ ਕਿਰਦਾਰ 'ਚ ਨਜ਼ਰ ਆਉਣਗੇ।


Tags: Sidhu MoosewalaUpcoming SongDear MamaPosterInstagramViralPunjabi Singer

About The Author

sunita

sunita is content editor at Punjab Kesari