FacebookTwitterg+Mail

ਫਿਨਾਲੇ ਤੋਂ ਪਹਿਲਾਂ ਇਸ ਮੁਕਾਬਲੇਬਾਜ਼ ਦੀ ਚਮਕੀ ਕਿਸਮਤ, ਮਿਲੀ ਬਾਲੀਵੁੱਡ ਫਿਲਮ

sim riaz bags his first bollywood project opposite sunny leone
25 January, 2020 12:15:45 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੋਂ ਬਾਅਦ ਸਭ ਤੋਂ ਮਜ਼ਬੂਤ ਕੰਟੈਸਟੈਂਟ ਬਣ ਕੇ ਆਸਿਮ ਰਿਆਜ਼ ਉੱਭਰੇ ਹਨ। ਇਹ ਸੁਪਰ ਮਾਡਲ ਬਿੱਗ ਬੌਸ 'ਚ ਆਉਣ ਤੋਂ ਬਾਅਦ ਘਰ-ਘਰ ਪਛਾਣਿਆ ਜਾਣ ਲੱਗਾ ਹੈ। ਆਸਿਮ ਰਿਆਜ਼ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਿਤ ਹਨ ਤੇ ਆਏ ਦਿਨ ਇੰਟਰਨੈੱਟ 'ਤੇ ਟ੍ਰੈਂਡ ਹੋ ਰਹੇ ਹਨ। ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦੀ ਲੜਾਈ ਨੂੰ ਲੈ ਕੇ ਆਸਿਮ ਦੀ ਆਲੋਚਨਾ ਵੀ ਹੋ ਰਹੀ ਹੈ ਤਾਂ ਉਨ੍ਹਾਂ ਨੂੰ ਸਪੋਰਟ ਕਰਨ ਵਾਲੇ ਵੀ ਘੱਟ ਨਹੀਂ ਹਨ। ਹੁਣ ਲਗਦਾ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਵਧ ਗਈ ਹੈ ਕਿ 'ਬਿੱਗ ਬੌਸ' ਦੇ ਘਰ 'ਚ ਰਹਿੰਦੇ ਹੀ ਉਨ੍ਹਾਂ ਨੂੰ ਬਾਲੀਵੁੱਡ ਫਿਲਮਾਂ ਦੇ ਆਫਰ ਆਉਣ ਲੱਗ ਗਏ ਹਨ। ਚਰਚਾ ਹੈ ਕਿ ਆਸਿਮ ਰਿਆਜ਼ ਨੇ ਸੰਨੀ ਲਿਓਨ ਦੇ ਆਪੋਜ਼ਿਟ ਬਾਲੀਵੁੱਡ ਫਿਲਮ ਸਾਈਨ ਕੀਤੀ ਹੈ। 'ਬਿੱਗ ਬੌਸ' ਫੈਨ ਕਲੱਬ ਮੁਤਾਬਿਕ ਆਸਿਮ ਨੇ ਬਿੱਗ ਬੌਸ ਦੇ ਫਿਨਾਲੇ ਤੋਂ ਪਹਿਲਾਂ ਹੀ ਡੈਬਿਊ ਫਿਲਮ ਸਾਈਨ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਮਹੇਸ਼ ਭੱਟ ਨੇ ਉਨ੍ਹਾਂ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਸੰਨੀ ਲਿਓਨੀ ਦੇ ਆਪੋਜ਼ਿਟ ਕਾਸਟ ਕੀਤੇ ਗਏ ਹਨ। ਇਸ ਖਬਰ ਦੀ ਪਸ਼ਟੀ ਨਹੀਂ ਹੋਈ ਹੈ ਪਰ ਫੈਨਜ਼ ਕਲੱਬ 'ਤੇ ਇਸ ਦੀ ਚਰਚਾ ਖੂਬ ਹੋ ਰਹੀ ਹੈ।


ਦੱਸ ਦੇਈਏ ਕਿ ਸੰਨੀ ਲਿਓਨੀ ਨੇ ਬਿੱਗ ਬੌਸ 5 'ਚ ਹਿੱਸਾ ਲਿਆ ਸੀ ਤੇ ਇਸੇ ਸ਼ੋਅ ਤੋਂ ਉਨ੍ਹਾਂ ਦੀ ਪ੍ਰਸਿੱਧੀ ਵਧੀ ਸੀ। ਇਸ ਸ਼ੋਅ ਤੋਂ ਬਾਅਦ ਮਹੇਸ਼ ਭੱਟ ਨੇ ਉਨ੍ਹਾਂ ਨੂੰ 'ਜਿਸਮ 2' ਰਾਹੀਂ ਬਾਲੀਵੁੱਡ 'ਚ ਲਾਂਚ ਕੀਤਾ ਸੀ। ਉਹ ਖੁਦ ਉਨ੍ਹਾਂ ਨੂੰ ਫਿਲਮ ਆਫਰ ਕਰਨ 'ਬਿੱਗ ਬੌਸ' 'ਚ ਆਏ ਸਨ। ਦੱਸ ਦੇਈਏ ਕਿ ਆਸਿਮ ਰਿਆਜ਼ ਦੀ ਸਿਧਾਰਥ ਸ਼ੁਕਲਾ ਨਾਲ ਇਸ ਹਫ਼ਤੇ ਖ਼ੂਬ ਲੜਾਈ ਹੋਈ ਸੀ ਤੇ ਆਸਿਮ ਤੋਂ ਤੰਗ ਆ ਕੇ ਸਿਧਾਰਥ ਨੇ ਕਿਹਾ ਸੀ ਕਿ ਉਹ ਘਰ ਛੱਡ ਰਿਹਾ ਹੈ।


Tags: Bigg Boss 13ContestantAsim RiazFirst Bollywood ProjectSunny LeoneSidharth ShuklaMahesh Bhatt

About The Author

sunita

sunita is content editor at Punjab Kesari