ਜਲੰਧਰ (ਬਿਊਰੋ) : 'ਡੌਟ ਵੈਰੀ', 'ਕਦਰ' ਅਤੇ 'ਪਰੀਆਂ ਤੋਂ ਸੋਹਣੀ' ਵਰਗੇ ਗੀਤਾਂ 'ਚ ਖੂਬਸੂਰਤ ਲੁੱਕ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਪੰਜਾਬੀ ਮਾਡਲ ਸਿਮ ਸਿੰਘ ਇਕ ਵਾਰ ਮੁੜ ਆਪਣੀਆਂ ਖੂਬਸੂਰਤ ਅਦਾਵਾਂ ਕਾਰਨ ਚਰਚਾ 'ਚ ਆ ਗਈ ਹੈ।
ਜੀ ਹਾਂ, ਹਾਲ ਹੀ 'ਚ ਸਿਮ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਸਿਮ ਸਿੰਘ ਕਾਫੀ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸਿਮ ਸਿੰਘ ਇਨ੍ਹਾਂ ਤਸਵੀਰਾਂ 'ਚ ਪੰਜਾਬੀ ਪਹਿਰਾਵੇ 'ਚ ਦਿਸ ਰਹੀ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਚਾਰ ਚੰਨ ਲਾ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਸਿਮ ਸਿੰਘ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਸਿਮ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਤੋਂ ਪਹਿਲਾਂ ਵੀ ਸਿਮ ਸਿੰਘ ਕਈ ਵਾਰ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
ਕੁਝ ਦਿਨ ਪਹਿਲਾਂ ਹੀ ਸਿਮ ਸਿੰਘ ਨੇ ਬ੍ਰਾਈਡਲ ਲਹਿੰਗੇ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।