FacebookTwitterg+Mail

ਸਿਮਰ ਗਿੱਲ ਦੇ ਨਵੇਂ ਗੀਤ 'ਨਾ ਭੁੱਕੀ ਨਾ ਸਮੈਕ' ਦਾ ਟੀਜ਼ਰ ਰਿਲੀਜ਼ (ਵੀਡੀਓ)

simar gill new song na bhuki na smack teaser out now
11 February, 2018 04:25:27 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਿਮਰ ਗਿੱਲ ਦਾ ਨਵਾਂ ਗੀਤ 'ਨਾ ਭੁੱਕੀ ਨਾ ਸਮੈਕ' ਇਸ ਵੈਲੇਨਟਾਈਨਸ ਡੇਅ ਮੌਕੇ ਯਾਨੀ ਕਿ 13 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਪੋਸਟਰ ਤੋਂ ਬਾਅਦ ਇਸ ਦਾ ਟੀਜ਼ਰ ਕੱਲ ਰਿਲੀਜ਼ ਹੋਇਆ, ਜਿਹੜਾ ਰੋਮਾਂਸ ਨਾਲ ਭਰਪੂਰ ਲੱਗ ਰਿਹਾ ਹੈ। ਦੱਸਣਯੋਗ ਹੈ ਕਿ 'ਨਾ ਭੁੱਕੀ ਨਾ ਸਮੈਕ' ਇਕ ਲਵ ਸੌਂਗ ਹੈ, ਜਿਸ ਰਾਹੀਂ ਨਸ਼ਿਆਂ 'ਤੇ ਵੀ ਸੱਟ ਮਾਰੀ ਗਈ ਸੀ। ਗੀਤ ਰੋਮਾਂਸ ਨੂੰ ਤਾਂ ਦਰਸਾਏਗਾ ਹੀ, ਨਾਲ ਦੀ ਨਾਲ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦੇਵੇਗਾ।
'ਨਾ ਭੁੱਕੀ ਨਾ ਸਮੈਕ' ਨੂੰ ਆਵਾਜ਼ ਸਿਮਰ ਗਿੱਲ ਨੇ ਦਿੱਤੀ ਹੈ। ਇਸ ਦੇ ਬੋਲ ਤੇ ਕੰਪੋਜ਼ੀਸ਼ਨ ਸਿਮਰ ਗਿੱਲ ਤੇ ਰੋਬਿਨ ਸਿੰਘ ਦੀ ਹੈ। ਗੀਤ ਨੂੰ ਸੰਗੀਤ ਅਰਬਨ ਸਿੰਘ ਨੇ ਦਿੱਤਾ ਹੈ, ਜਿਸ ਨੂੰ ਪ੍ਰੋਡਿਊਸ ਭਾਰਤੀ ਪਰਾਸ਼ਰ, ਸੁਨੈਨਾ ਠਾਕੁਰ ਤੇ ਅਚਿੰਤ ਗੋਇਲ ਨੇ ਕੀਤਾ ਹੈ। ਗੀਤ ਦੀ ਵੀਡੀਓ ਮਿੱਠੂ ਗਰੇਵਾਲ ਤੇ ਵਰਿੰਦਰ ਸਿੱਧੂ ਵਲੋਂ ਬਣਾਈ ਗਈ ਹੈ, ਜਿਹੜੀ ਮਿਊਜ਼ਿਕ ਟਾਈਮ ਦੇ ਬੈਨਰ ਹੇਠ 13 ਫਰਵਰੀ ਨੂੰ ਯੂਟਿਊਬ 'ਤੇ ਰਿਲੀਜ਼ ਹੋਵੇਗੀ।

ਦੱਸਣਯੋਗ ਹੈ ਕਿ ਸਿਮਰ ਗਿੱਲ ਹਾਲ ਹੀ 'ਚ ਗੀਤ 'ਪੈੱਗ ਪੌਣ ਵੇਲੇ' ਨਾਲ ਚਰਚਾ 'ਚ ਰਹੇ ਹਨ। 'ਪੈੱਗ ਪੌਣ ਵੇਲੇ' ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 'ਨਾ ਭੁੱਕੀ ਨਾ ਸਮੈਕ' ਨੂੰ ਵੀ ਅਸੀਂ ਉਮੀਦ ਕਰਦੇ ਹਾਂ ਕਿ ਲੋਕ 'ਪੈੱਗ ਪੌਣ ਵੇਲੇ' ਨਾਲੋਂ ਵੱਧ ਪਿਆਰ ਦੇਣਗੇ।


Tags: Na Bhuki Na Smack Simar Gill Teaser Valentine Song Peg Paun Wele

Edited By

Rahul Singh

Rahul Singh is News Editor at Jagbani.