FacebookTwitterg+Mail

ਫੈਨਜ਼ ਦੇ ਦਿਲਾਂ 'ਚ ਖਿੱਚ ਪਾਉਂਦਾ ਹੈ ਸਿੰਮੀ ਚਾਹਲ ਦਾ ਦਿਲਕਸ਼ ਅੰਦਾਜ਼

simi chahal
28 December, 2018 10:34:13 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ 'ਭੱਜੋ ਵੀਰੋ ਵੇ' 'ਚ ਸਰੋਤਿਆਂ ਦੇ ਦਿਲਾਂ ਨੂੰ ਟੁੰਬਣ ਵਾਲੀ ਅਦਾਕਾਰਾ ਸਿੰਮੀ ਚਾਹਲ ਹਮੇਸ਼ਾ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਕਿਊਟ ਤੇ ਮਾਸੂਮ ਚਿਹਰੇ ਵਾਲੀ ਸਿੰਮੀ ਚਾਹਲ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ।

Punjabi Bollywood Tadka

ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੀ ਸਿੰਮੀ ਚਾਹਲ, ਜੋ ਕਿ ਆਪਣੇ ਫੈਨਜ਼ ਲਈ ਸਮਾਂ ਕੱਢ ਹੀ ਲੈਂਦੀ ਹੈ ਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੀ ਕੈਪਸ਼ਨ 'ਚ ਉਸ ਨੇ ਲਿਖਿਆ ਹੈ, ''ਐਂਡ..ਇਹ ਉਹ ਸਮੇਂ ਨੇ ਜਦੋਂ ਮੈਂ ਪੋਜ਼ ਕਰਦੀ ਹਾਂ...''।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਖੂਬਸੂਰਤ ਤੇ ਦਿਲਕਸ਼ ਅੰਦਾਜ਼ ਨਜ਼ਰ ਆ ਰਿਹਾ ਹੈ। ਸਿੰਮੀ ਚਾਹਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸ ਦਈਏ ਕਿ ਸਿੰਮੀ ਚਾਹਲ 'ਬੰਬੂਕਾਟ', 'ਸਰਵਣ', 'ਰੱਬ ਦਾ ਰੇਡੀਓ' ਤੇ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਜਿੱਤ ਚੁੱਕੀ ਹੈ।


Tags: Simi Chahal Instagram Photoshoot Bambukat Sarvann Rabb Da Radio Pollywood Celebrity

Edited By

Sunita

Sunita is News Editor at Jagbani.