FacebookTwitterg+Mail

ਸਿੰਮੀ ਚਾਹਲ ਨੇ ਮਾਂ ਦੇ ਜਨਮਦਿਨ ਨੂੰ ਇੰਝ ਬਣਾਇਆ ਖਾਸ, ਦੇਖੋ ਤਸਵੀਰਾਂ

simi chahal
03 November, 2019 11:46:25 AM

ਜਲੰਧਰ(ਬਿਊਰੋ)- ਪੰਜਾਬੀ ਸਿਨੇਮਾ ’ਚ ਥੋੜ੍ਹੇ ਸਮੇਂ ਵਿਚ ਹੀ ਪਛਾਣ ਬਣਾਉਣ ਵਾਲੀ ਅਦਾਕਾਰਾ ਸਿੰਮੀ ਚਾਹਲ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਸੁਰਖੀਆਂ ’ਚ ਛਾਈ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦਿੱਤਾ। ਜੀ ਹਾਂ ਉਨ੍ਹਾਂ ਨੇ ਆਪਣੀ ਮਾਂ ਦੇ ਜਨਮਦਿਨ ’ਤੇ ਆਪਣੀ ਮਾਂ ਦੇ ਦਫਤਰ ਪਹੁੰਚ ਕਿ ਇਹ ਸਰਪ੍ਰਾਈਜ਼ ਦਿੱਤਾ। ਉਥੇ ਉਨ੍ਹਾਂ ਨੇ ਆਪਣੀ ਮੰਮੀ ਦੇ ਬਰਥਡੇ ਦਾ ਕੇਕ ਵੀ ਕੱਟਿਆ।

ਇਸ ਦੌਰਾਨ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਵੀ ਸਾਂਝੀਆਂ ਕੀਤੀਆਂ। ਇਸ ਦੇ ਨਾਲ ਸਿੰਮੀ ਨੇ ਇਕ ਕਪੈਸ਼ਨ ਵੀ ਲਿਖਿਆ, ਅਦਾਕਾਰਾ ਨੇ ਲਿਖਿਆ,‘‘ਹੈਪੀ ਬਰਥਡੇ ਮੇਰੀ ਸਭ ਕੁਝ … ਲਵ ਯੂ ਮਾਂ..#MyBlessing #MyAll #MeriJindJaan #BirthdayGirl’’

 

ਦਰਸ਼ਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਸਿੰਮੀ ਚਾਹਲ ਦੇ ਕੰਮ ਦੀ ਤਾਂ ਉਹ ਲਾਸਟ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਦੇ ਹੇਠ ਬਣੀ ਫਿਲਮ ‘ਚੱਲ ਮੇਰਾ ਪੁੱਤ’ ਪੁੱਤਰ ‘ਚ ਨਜ਼ਰ ਆਈ ਸੀ। 


Tags: Simi ChahalHarpreet KaurBirthdayInstagramPunjabi Actress

About The Author

manju bala

manju bala is content editor at Punjab Kesari