ਜਲੰਧਰ(ਬਿਊਰੋ)— 'ਬੰਬੂਕਾਟ', 'ਸਰਵਣ' ਤੇ 'ਰੱਬ ਦਾ ਰੇਡੀਓ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੀ ਪਾਲੀਵੁੱਡ ਅਦਾਕਾਰਾ ਸਿਮੀ ਚਾਹਲ ਇਨ੍ਹੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸੁਰਖੀਆਂ ਦਾ ਕਾਰਨ ਉਸ ਦਾ ਬ੍ਰਾਈਡਲ ਫੋਟੋਸ਼ੂਟ ਹੈ। ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਉਸ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੈ, ਜਿਸ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦੇ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤੋਂ ਇਲਾਵਾ ਕੁਝ ਤਸਵੀਰਾਂ 'ਚ ਸਿਮੀ ਚਾਹਲ ਨੇ ਹਲਕੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੈ, ਜਿਸ 'ਚ ਬੈਠੀ ਖਾਸ ਤਰੀਕੇ ਨਾਲ ਪੋਜ਼ ਦੇ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਸ਼ੇਅਰ ਕਰਦਿਆਂ ਇਸ ਦੇ ਕੈਪਸ਼ਨ 'ਚ ਲਿਖਿਆ, ''ਅੱਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ ਆਜਾ ਪ੍ਰਦੇਸੀਆ ਵਾਸਤਾ ਈ ਪਿਆਰ ਦਾ।''
ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਸਿਮੀ ਚਾਹਲ ਦੇ ਮਨ 'ਚ ਉਸ ਦਾ ਪਿਆਰ ਹੁਲਾਰੇ ਮਾਰਨ ਲੱਗ ਪਿਆ ਹੈ ਅਤੇ ਉਹ ਆਪਣੇ ਚੰਨ ਪ੍ਰਦੇਸੀ ਦੀ ਉਡੀਕ ਕਰ ਰਹੀ ਹੈ ਅਤੇ ਉਹ ਚੰਨ ਪ੍ਰਦੇਸੀ ਕੌਣ ਹੈ। ਇਸ ਬਾਰੇ ਤਾਂ ਸਿਮੀ ਚਾਹਲ ਖੁਦ ਹੀ ਦੱਸ ਸਕਦੀ ਹੈ।
ਉਸ ਦੀਆਂ ਇਹ ਤਸਵੀਰਾਂ ਉਸ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਸਿਮੀ ਚਾਹਲ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਕਿਊਟ ਅਤੇ ਮਾਸੂਮ ਅਦਾਕਾਰਾ ਹੈ ਅਤੇ ਮਿਲਾਪੜੇ ਸੁਭਾਅ ਦੀ ਮਾਲਕਨ ਹੈ।