FacebookTwitterg+Mail

ਸਿਮੀ ਚਾਹਲ ਦਾ ਦਿਲਕਸ਼ ਅੰਦਾਜ਼ ਵਾਇਰਲ

simi chahal
28 November, 2018 09:21:27 AM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੀ ਮਾਸੂਮ ਚਿਹਰੇ ਵਾਲੀ ਅਦਾਕਾਰਾ ਸਿਮੀ ਚਾਹਲ ਨੇ ਅਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾਇਆ ਹੋਇਆ।  ਸਿੰਮੀ ਚਹਿਲ ਆਪਣੀ ਖੂਬਸੂਰਤ ਅਦਾਵਾਂ ਕਾਰਨ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।

Punjabi Bollywood Tadka

ਜੇਕਰ ਗੱਲ ਕੀਤੀ ਜਾਵੇ ਉਨ੍ਹਾਂ ਦੀ ਅਦਾਕਾਰੀ ਦੀ ਤਾਂ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਨੇ ਇਕ ਖਾਸ ਪਛਾਣ ਬਣਾ ਲਈ ਹੈ।

Punjabi Bollywood Tadka

ਸਿਮੀ ਚਾਹਲ ਅਪਣੇ ਹਾਵ-ਭਾਵ ਅਤੇ ਬੋਲਣ ਦੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਸਿਮੀ ਚਾਹਲ ਦੀ ਅਦਾਕਾਰੀ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਤ ਹੀ ਸ਼ਰਾਰਤੀ ਕਿਸਮ ਦੀ ਮੁਟਿਆਰ ਹੈ।

Punjabi Bollywood Tadka

ਪੰਜਾਬੀ ਅਭਿਨੇਤਰੀ ਸਿਮੀ ਚਾਹਲ ਅਪਣੇ ਸੋਸ਼ਲ ਅਕਾਊਂਟ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਫੈਨਜ਼ ਨਾਲ ਆਪਣੀ ਖੂਬਸੂਰਤ ਅਦਾਵਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬੱਕਰੀ ਦੇ ਬੱਚੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਦੇਖ ਪਤਾ ਚੱਲਦਾ ਹੈ ਕਿ ਸਿਮੀ ਚਾਹਲ ਨੂੰ ਜਾਨਵਾਰਾਂ ਨਾਲ ਕਿੰਨਾ ਪਿਆਰ ਹੈ।

Punjabi Bollywood Tadka
ਦੱਸ ਦੇਈਏ ਕਿ ਸਿਮੀ ਚਾਹਲ ਦੀ ਇਸ ਸਾਲ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਅਤੇ 'ਦਾਣਾ ਪਾਣੀ' ਲੋਕਾਂ ਨੂੰ ਬਹੁਤ ਪਸੰਦ ਆਈ ਸੀ।

Punjabi Bollywood Tadka

ਉਨ੍ਹਾਂ ਨੇ ਪੰਜਾਬੀ ਫਿਲਮ 'ਬੰਬੂਕਾਟ' 'ਚ ਆਪਣੀ ਬੇਮਿਸਾਲ ਅਦਾਕਰੀ ਨਾਲ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ।

Punjabi Bollywood Tadka

ਇਸ ਤੋਂ ਬਾਅਦ ਸਿਮੀ ਨੇ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪਿੰਬਰ ਪਿਕਚਰਜ਼ ਹੇਠ ਬਣੀ ਫਿਲਮ 'ਸਰਵਨ' 'ਚ ਕੰਮ ਕੀਤਾ। ਇਸ ਤੋਂ ਇਲਾਵਾ 'ਰੱਬ ਦਾ ਰੇਡੀਓ' 'ਚ ਨਜ਼ਰ ਆਈ। ਹੁਣ ਬਹੁਤ ਜਲਦ ਸਿਮੀ ਚਾਹਲ 'ਭੱਜੋ ਵੀਰੋ ਵੇ' 'ਚ ਨਜ਼ਰ ਆਉਣ ਵਾਲੀ ਹੈ।


Tags: Simi Chahal Instagram Photoshoot Bambukat Sarvann Rab Da Radio Pollywood Celebrity

Edited By

Sunita

Sunita is News Editor at Jagbani.