FacebookTwitterg+Mail

'ਮੰਜੇ ਬਿਸਤਰੇ 2' ਨੂੰ ਲੈ ਕੇ ਸਿਮੀ ਚਾਹਲ ਨੇ ਆਖੀ ਦਿਲ ਦੀ ਗੱਲ, ਗਿੱਪੀ ਵੀ ਹੋਣਗੇ ਹੈਰਾਨ

simi chahal and gippy grewal
25 March, 2019 11:41:46 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਖੂਬਸੂਰਤ ਤੇ ਚੁਲਬੁਲੀ ਅਦਾਕਾਰਾ ਸਿਮੀ ਚਾਹਲ ਦਾ ਕਾਫੀ ਬੋਲਬਾਲਾ ਹੈ। ਜੀ ਹਾਂ, ਸਿਮੀ ਚਾਹਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਇਸ ਤੋਂ ਇਲਾਵਾ ਸਿਮੀ ਚਾਹਲ ਤਰਸੇਮ ਜੱਸੜ ਦੀ ਫਿਲਮ 'ਰੱਬ ਦਾ ਰੇਡੀਓ 2' ਨੂੰ ਦੀ ਸ਼ੂਟਿੰਗ 'ਚ ਵੀ ਰੁੱਝੀ ਹੋਈ ਹੈ। ਦੱਸ ਦਈਏ ਕਿ 'ਮੰਜੇ ਬਿਸਤਰੇ 2' ਸਿਮੀ ਚਾਹਲ ਤੇ ਗਿੱਪੀ ਗਰੇਵਾਲ ਦੀ ਦਿਲਕਸ਼ ਕੈਮਿਸਟਰੀ ਦੇਖਣ ਨੂੰ ਮਿਲੇਗੀ। ਹੁਣ ਤੱਕ ਫਿਲਮ ਦੇ ਟਰੇਲਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਿੱਪੀ ਤੇ ਸਿਮੀ ਆਪਣੀ ਦਮਦਾਰ ਕੈਮਿਸਟਰੀ ਨਾਲ ਲੋਕਾਂ ਦੇ ਦਿਲਾਂ 'ਚ ਜ਼ਰੂਰ ਘਰ ਕਰਨਗੇ। 

Punjabi Bollywood Tadka

'ਬੰਬੂਕਾਟ' ਨਾਲ ਆਈ ਚਰਚਾ 'ਚ 

ਦੱਸ ਦਈਏ ਕਿ ਸਿਮੀ ਚਾਹਲ ਨੇ ਆਪਣੀ ਅਦਾਕਾਰੀ ਦੇ ਬਲਬੂਤੇ ਪੰਜਾਬੀ ਫਿਲਮ ਇੰਡਸਟਰੀ 'ਚ ਬਹੁਤ ਘੱਟ ਸਮੇਂ 'ਚ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਸਿਮੀ ਚਾਹਲ ਆਪਣੀ ਹਰ ਫਿਲਮ ਨਾਲ ਆਪਣੇ ਦਰਸ਼ਕਾਂ ਦਾ ਘੇਰਾ ਵੱਡਾ ਕਰ ਰਹੀ ਹੈ। ਪੰਜਾਬੀ ਫਿਲਮ 'ਬੰਬੂਕਾਟ' ਨਾਲ ਪੰਜਾਬੀ ਦਰਸ਼ਕਾਂ 'ਚ ਆਪਣੀ ਪਛਾਣ ਦਰਜ ਕਰਵਾਉਣ ਵਾਲੀ ਸਿਮੀ ਚਾਹਲ ਇਸ ਵੇਲੇ ਦੀ ਚਰਚਿਤ ਅਦਾਕਾਰਾ ਹੈ।

Punjabi Bollywood Tadka

ਗਿੱਪੀ ਗਰੇਵਾਲ ਤੇ ਤਰਸੇਮ ਜੱਸੜ ਨਾਲ ਨਜ਼ਰ ਆਵੇਗੀ ਪਰਦੇ 

ਦੱਸ ਦਈਏ ਕਿ ਇਸ ਸਮੇਂ ਸਿਮੀ ਚਾਹਲ ਦੇ ਦੋਵੇਂ ਘਿਓ 'ਚ ਹਨ। ਜੀ ਹਾਂ, 29 ਮਾਰਚ ਨੂੰ ਸਿਮੀ ਚਾਹਲ ਦੀ ਫਿਲਮ 'ਰੱਬ ਦਾ ਰੇਡੀਓ 2' ਰਿਲੀਜ਼ ਹੋ ਰਹੀ ਹੈ, ਜਿਸ 'ਚ ਉਸ ਨਾਲ ਤਰਸੇਮ ਜੱਸੜ ਮੁੱਖ ਭੂਮਿਕਾ 'ਚ ਹਨ। ਉੱਥੇ ਹੀ 12 ਅਪ੍ਰੈਲ ਨੂੰ ਸਿਮੀ ਚਾਹਲ ਗਿੱਪੀ ਗਰੇਵਾਲ ਦੀ ਫਿਲਮ ਪੰਜਾਬੀ 'ਮੰਜੇ ਬਿਸਤਰੇ 2' 'ਚ ਵੀ ਨਜ਼ਰ ਆਵੇਗੀ। ਦੱਸ ਦਈਏ ਕਿ ਸਿਮੀ ਚਾਹਲ ਇਨ੍ਹਾਂ ਫਿਲਮਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

Punjabi Bollywood Tadka

'ਮੰਜੇ ਬਿਸਤਰੇ 2' ਨੂੰ ਲੈ ਕੇ ਆਖੀ ਦਿਲ ਦੀ ਗੱਲ

ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਬਾਰੇ ਸਿਮੀ ਚਾਹਲ ਦਾ ਆਖਣਾ ਹੈ ਕਿ ਇਹ ਮੇਰੀ ਪਸੰਦੀਦਾ ਫਿਲਮ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ 'ਮੰਜੇ ਬਿਸਤਰੇ 2' ਦਾ ਹਿੱਸਾ ਬਣਨ ਦਾ ਸੁਭਾਗ (ਮੌਕਾ) ਹਾਸਲ ਹੋਇਆ। ਦੱਸ ਦਈਏ ਕਿ ਗਿੱਪੀ ਗਰੇਵਾਲ ਨਾਲ ਇਹ ਸਿਮੀ ਚਾਹਲ ਦੀ ਪਹਿਲੀ ਫਿਲਮ ਹੈ।

Punjabi Bollywood Tadka

ਤਸਵੀਰਾਂ ਨੂੰ ਲੈ ਕੇ ਰਹਿੰਦੀ ਲਾਈਮਲਾਈਟ 'ਚ

ਸਿਮੀ ਚਾਹਲ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਸਿਮੀ ਚਾਹਲ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਤਸਵੀਰਾਂ 'ਚ ਹਮੇਸ਼ਾ ਹੀ ਸਿਮੀ ਚਾਹਲ ਨੇ ਖੂਬਸੂਰਤ ਅਦਾਵਾਂ ਨਾਲ ਫੈਨਜ਼ ਦੇ ਦਿਲ ਟੁੰਬੇ ਹਨ।

Punjabi Bollywood Tadka

ਮਾਡਲਿੰਗ ਨਾਲ ਸਿਮੀ ਚਾਹਲ ਨੇ ਮਨੋਰੰਜਨ ਦੀ ਦੁਨੀਆਂ 'ਚ ਵਧਾਇਆ ਕਦਮ

ਦੱਸਣਯੋਗ ਹੈ ਕਿ ਸਿਮੀ ਚਾਹਲ ਹਰਿਆਣਾ ਦੇ ਅੰਬਾਲਾ ਸ਼ਹਿਰ ਦੀ ਜੰਮਪਲ ਹੈ। ਚੰਡੀਗੜ੍ਹ 'ਚ ਪੜ੍ਹਾਈ ਦੌਰਾਨ ਹੀ ਸਿਮੀ ਚਾਹਲ ਮਨੋਰੰਜਨ ਦੀ ਦੁਨੀਆਂ 'ਚ ਆਉਣਾ ਸ਼ੁਰੂ ਕਰ ਦਿੱਤਾ ਸੀ। ਸਿਮੀ ਚਾਹਲ ਨੇ ਆਪਣੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ ਸੀ। ਸਿਮੀ ਚਾਹਲ ਦਾ ਸੁਪਨਾ ਹੀਰੋਇਨ ਬਣਨ ਦਾ ਹੀ ਸੀ। 

Punjabi Bollywood Tadka

ਪੰਕਜ ਬਤਰਾ ਦੀ ਫਿਲਮ ਨੇ ਖੋਲ੍ਹੀ ਸਿਮੀ ਚਾਹਲ ਦੀ ਕਿਸਮਤ

ਨਿਰਦੇਸ਼ਕ ਪੰਕਜ ਬਤਰਾ ਦੀ ਫਿਲਮ 'ਬੰਬੂਕਾਟ' 'ਚ ਸਿਮੀ ਚਾਹਲ ਨੂੰ ਐਮੀ ਵਿਰਕ ਨਾਲ ਇਕ ਸਾਂਵਲੇ ਜਿਹੇ ਰੰਗ ਵਾਲੀ ਕੁੜੀ ਪੱਕੋ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।

Punjabi Bollywood Tadka

ਸਿਮੀ ਚਾਹਲ ਨੇ ਇਸ ਕਿਰਦਾਰ 'ਚ ਆਪਣੀ ਅਦਾਕਾਰੀ ਦੇ ਹੁਨਰ ਨਾਲ ਜਾਨ ਪਾ ਦਿੱਤੀ, ਜਿਸ ਦੇ ਸਦਕਾ ਦਰਸ਼ਕਾਂ 'ਤੇ ਉਸਦੀ ਅਦਾਕਾਰੀ ਦਾ ਅਜਿਹਾ ਰੰਗ ਚੜ੍ਹਿਆ ਕਿ ਅੱਜ ਉਹ ਪੰਜਾਬੀ ਦੀਆਂ ਮੋਹਰੀ ਕਤਾਰ ਦੀਆਂ ਹੀਰੋਇਨਾਂ 'ਚ ਸ਼ੁਮਾਰ ਹੈ।

Punjabi Bollywood Tadka


Tags: Simi ChahalGippy GrewalPollywood Punjabi NewsManje Bistre 2Rabb Da Radio 2Tarsem JassarPollywood Celebrity

Edited By

Sunita

Sunita is News Editor at Jagbani.