FacebookTwitterg+Mail

'ਬੰਬੂਕਾਟ' 'ਚ ਸਾਂਵਲੀ ਦਿਖਣ ਵਾਲੀ ਸਿਮੀ ਚਾਹਲ ਦੀ ਖੂਬਸੂਰਤੀ ਨੂੰ ਬਿਆਨ ਕਰਦੀਆਂ ਇਹ ਤਸਵੀਰਾਂ

simi chahal happy birthday
09 May, 2018 01:40:15 PM

ਜਲੰਧਰ(ਬਿਊਰੋ)— 'ਬੰਬੂਕਾਟ' ਫਿਲਮ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕਰਨ ਵਾਲੀ ਸਿਮੀ ਚਾਹਲ ਅੱਜ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 9 ਮਈ 1992 ਨੂੰ ਹੋਇਆ ਸੀ। ਸਿਮੀ ਚਾਹਲ ਦਾ ਅਸਲ ਨਾਂ ਸਿਮਰਪ੍ਰੀਤ ਕੌਰ ਚਾਹਲ ਹੈ।
Punjabi Bollywood Tadka
ਦੱਸ ਦੇਈਏ ਕਿ ਸਿਮੀ ਅੰਬਾਲਾ ਦੀ ਰਹਿਣ ਵਾਲੀ ਹੈ ਤੇ ਪੇਸ਼ੇ ਵਜੋਂ ਭਾਰਤੀ ਫਿਲਮ ਅਦਾਕਾਰਾ ਹੈ, ਜੋ ਮੁੱਖ ਤੌਰ 'ਤੇ ਪੰਜਾਬੀ ਫਿਲਮਾਂ 'ਚ ਕੰਮ ਕਰਦੀ ਹੈ। ਸਿਮੀ ਚਾਹਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਪੰਜਾਬੀ ਗੀਤਾਂ 'ਚ ਮਾਡਲ ਵਜੋਂ ਕੀਤੀ ਸੀ।
Punjabi Bollywood Tadka
ਉਸ ਦੀ ਚੰਗੀ ਅਦਾਕਾਰੀ ਨੂੰ ਦੇਖਦੇ ਹੋਏ ਮਸ਼ਹੂਰ ਡਾਇਰੈਕਟਰ ਪੰਕਜ ਬੱਤਰਾ ਦੀ ਫਿਲਮ 'ਬੰਬੂਕਾਟ' 'ਚ ਐਕਟਿੰਗ ਕਰਨ ਦਾ ਮੌਕਾ ਮਿਲਿਆ। ਉਸ ਨੇ 'ਬੰਬੂਕਾਟ' ਫਿਲਮ ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
Punjabi Bollywood Tadka
ਇਸ ਫਿਲਮ 'ਚ ਉਸ ਨੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਮੁੱਖ ਭੂਮਿਕਾ 'ਚ ਸੀ। ਇਸ ਤੋਂ ਬਾਅਦ ਉਸ ਨੇ 'ਸਰਵਣ' ਤੇ 'ਰੱਬ ਦਾ ਰੇਡੀਓ' ਦਾ ਕੰਮ ਕੀਤਾ।
Punjabi Bollywood Tadka
'ਬੰਬੂਕਾਟ' ਫਿਲਮ ਲਈ ਮਿਸੀ ਨੂੰ ਬੈਸਟ ਅਦਾਕਾਰਾ ਦੇ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। 
Punjabi Bollywood Tadka
ਦੱਸਣਯੋਗ ਹੈ ਕਿ ਸਿਮੀ ਚਾਹਲ ਅਸਲ ਜ਼ਿੰਦਗੀ 'ਚ ਕਾਫੀ ਸਟਾਈਲਿਸ਼ ਤੇ ਖੂਬਸੂਰਤ ਹੈ।
Punjabi Bollywood Tadka
ਹਾਲ ਹੀ 'ਚ ਸਿਮੀ ਚਾਹਲ ਦੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਤੇ 'ਦਾਣਾ ਪਾਣੀ' ਰਿਲੀਜ਼ ਹੋਈ ਹੈ, ਜਿਨ੍ਹਾਂ 'ਚ ਸਿਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਉਸ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Simi ChahalHappy BirthdayBambukatSarvannRabb Da RadioDaana PaaniGolak Bugni Bank Te Batua

Edited By

Sunita

Sunita is News Editor at Jagbani.