FacebookTwitterg+Mail

ਕਿਉਂ ਸਿਨੇਮਾਘਰ ਦੀ ਛੱਤ 'ਤੇ ਚੜ੍ਹ ਕੇ ਨੱਚਣ ਲੱਗੇ ਰਣਵੀਰ

simmba
29 December, 2018 11:12:59 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਫਿਲਮ 'ਸਿੰਬਾ' 28 ਦਸੰਬਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋ ਗਈ ਹੈ। ਪਹਿਲਾਂ ਦਿਨ ਫਿਲਮ ਦੇ ਸ਼ਾਨਦਾਰ ਕੁਲੈਕਸ਼ਨ ਕਰਨ ਦੀ ਉਮੀਦ ਦੱਸੀ ਜਾ ਰਹੀ ਹੈ। ਫਿਲਮ ਵਿਚ ਸਾਰਾ ਅਲੀ ਖਾਨ ਅਹਿਮ ਭੂਮਿਕਾ 'ਚ ਹੈ।
Punjabi Bollywood Tadka
ਰਣਵੀਰ ਸਿੰਘ ਨੂੰ ਉਨ੍ਹਾਂ ਦੇ ਜੋਸ਼ ਅਤੇ ਐਨਰਜੀ ਦੇ ਚਲਦੇ ਬਾਲੀਵੁੱਡ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਉਹ ਜਿਸ ਵੀ ਰੰਗਮੰਚ 'ਤੇ ਹੁੰਦੇ ਹਨ ਉੱਥੇ ਕੁਝ ਨਾ ਕੁਝ ਅਜਿਹਾ ਜਰੂਰ ਕਰ ਦਿੰਦੇ ਹਨ ਜਿਸ ਨਾਲ ਉਨ੍ਹਾਂ ਦੇ ਫੈਨਜ਼ 'ਚ ਦੀਵਾਨਗੀ ਬਣ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਮੁੰਬਈ ਦੇ ਇਕ ਥੀਏਟਰ ਦੀ ਛੱਤ 'ਤੇ ਚੜ੍ਹ ਕੇ ਅਜਿਹਾ ਹੀ ਕੁਝ ਕੀਤਾ।

Punjabi Bollywood Tadka
ਰਣਵੀਰ ਸਿੰਘ ਦਾ ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ 'ਚ ਉਹ ਇਕ ਥੀਏਟਰ ਦੀ ਛੱਤ 'ਤੇ ਚੜ੍ਹ ਕੇ ਨੱਚ ਰਹੇ ਹਨ। ਦਰਅਸਲ ਰਣਵੀਰ ਨੇ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਮੁੰਬਈ ਦੇ ਕੁਝ ਸਿਨੇਮਾਘਰਾਂ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਨੇ ਫੈਨਜ਼ ਨਾਲ ਮੁਲਾਕਾਤ ਕੀਤੀ। ਮੁੰਬਈ ਦੇ ਗੇਟੀ ਗੈਲੇਕਸੀ 'ਚ ਤਾਂ ਉਹ ਦਰਸ਼ਕਾਂ ਦੇ ਮਨੋਰੰਜਨ ਲਈ ਇਕ ਲੈਵਲ ਹੋਰ ਅੱਗੇ ਚਲੇ ਗਏ ਅਤੇ ਉਨ੍ਹਾਂ ਨੇ ਸਿਨੇਮਾਘਰ ਦੀ ਛੱਤ 'ਤੇ ਚੜ੍ਹ ਕੇ ਨੱਚਣਾ ਸ਼ੁਰੂ ਕਰ ਦਿੱਤਾ।

Punjabi Bollywood Tadka
ਉਨ੍ਹਾਂ ਨੇ ਸਿਨੇਮਾਘਰ ਦੀ ਛੱਤ 'ਤੇ ਖੜ੍ਹੇ-ਖੜ੍ਹੇ ਹੀ ਫੈਨਜ਼ ਨਾਲ ਗੱਲਬਾਤ ਕੀਤੀ ਅਤੇ ਆਪਣੀ ਫਿਲਮ ਦੇ ਕੁਝ ਡਾਇਲਾਗਜ਼ ਵੀ ਬੋਲੇ। ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ 'ਸਿੰਬਾ' 'ਚ ਰਣਵੀਰ ਸਿੰਘ ਲੀਡ ਰੋਲ 'ਚ ਹਨ ਪਰ ਇਸ ਫਿਲਮ 'ਚ ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਵੀ ਗੈਸਟ ਅਪੀਅਰੈਂਸ ਦਿੰਦੇ ਨਜ਼ਰ ਆਉਣਗੇ। ਅਜੈ ਨੂੰ ਤਾਂ ਫਿਲਮ ਦੇ ਟਰੇਲਰ ਦੀ ਸ਼ੁਰੂਆਤ ਅਤੇ ਅੰਤ 'ਚ ਵੀ ਥਾਂ ਦਿੱਤੀ ਗਈ ਹੈ।
Punjabi Bollywood Tadka

Punjabi Bollywood Tadka


Tags: SimmbaRanveer SinghRohit ShettySara Ali KhanAjay DevganAshutosh Rana

About The Author

manju bala

manju bala is content editor at Punjab Kesari