FacebookTwitterg+Mail

7 ਦਿਨਾਂ 'ਚ ਬਾਕਸ ਆਫਿਸ 'ਤੇ 'ਸਿੰਬਾ' ਦੀ ਬੱਲੇ-ਬੱਲੇ

simmba
05 January, 2019 04:14:59 PM

ਮੁੰਬਈ (ਬਿਊਰੋ) — ਬਾਲੀਵੁੱਡ ਬਾਕਸ ਆਫਿਸ 'ਤੇ ਸਾਲ 2018 ਦੇ ਅਖੀਰਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਰਣਵੀਰ ਸਿੰਘ ਤੇ ਸਾਰਾ ਅਲੀ ਖਾਨ ਦੀ ਫਿਲਮ 'ਸਿੰਬਾ' ਦਾ ਜਾਦੂ ਦਰਸ਼ਕਾਂ 'ਤੇ ਚੱਲ ਚੁੱਕਾ ਹੈ। ਜਿਥੇ ਫਿਲਮ ਨੇ ਰਿਲੀਜ਼ ਹੋਣ ਦੇ ਪਹਿਲੇ ਦਿਨ 20.72 ਕਰੋੜ ਰੁਪਏ ਦੇ ਕਾਰੋਬਾਰ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਉਥੇ ਫਿਲਮ ਨੇ ਪੰਜਵੇਂ ਦਿਨ ਤੱਕ 124.54 ਕਰੋੜ ਦਾ ਬਿਜ਼ਨੈੱਸ ਕਰ ਲਿਆ ਸੀ, ਜਿਸ ਤੋਂ ਬਾਅਦ ਇਹ ਆਂਕੜਾ ਇਥੇ ਹੀ ਨਹੀਂ ਰੁਕਿਆ ਤੇ ਫਿਲਮ ਦੇ 7ਵੇਂ ਦਿਨ ਦਾ ਆਂਕੜਾ ਵੀ ਸਾਹਮਣੇ ਆ ਗਿਆ ਹੈ। 

 

ਰਣਵੀਰ ਦੀ 'ਸਿੰਬਾ' ਨੇ ਤਿੰਨ ਦਿਨਾਂ 'ਚ 50 ਕਰੋੜ ਦਾ ਬਿਜ਼ਨੈੱਸ ਕਰ ਲਿਆ ਸੀ, ਜਿਸ ਤੋਂ ਬਾਅਦ ਹੁਣ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਹ ਫਿਲਮ ਜਲਦ ਹੀ 200 ਕਰੋੜ ਕਲੱਬ 'ਚ ਸ਼ਾਮਲ ਹੋ ਜਾਵੇਗੀ। 

 


ਦੱਸ ਦਈਏ ਕਿ ਇਸ ਫਿਲਮ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਰੋਹਿਤ ਸ਼ੈੱਟੀ ਫਿਲਮ ਇੰਡਸਟਰੀ ਦੇ ਅਜਿਹੇ ਪਹਿਲੇ ਨਿਰਦੇਸ਼ਕ ਬਣ ਗਏ ਹਨ, ਜਿਨ੍ਹਾਂ ਦੀਆਂ 8 ਫਿਲਮਾਂ ਨੇ 100 ਕਰੋੜ ਤੋਂ ਜ਼ਿਆਦਾ ਬਿਜ਼ਨੈੱਸ ਕੀਤਾ ਹੈ।


Tags: Simmba Box Office Collection Ranveer Singh Sara Ali Khan Rohit Shetty

Edited By

Sunita

Sunita is News Editor at Jagbani.