FacebookTwitterg+Mail

ਉਡੀਕਾਂ ਖਤਮ, 'ਸਿੰਬਾ' ਦਾ ਧਮਾਕੇਦਾਰ ਟਰੇਲਰ ਰਿਲੀਜ਼

simmba
03 December, 2018 04:20:28 PM

ਮੁੰਬਈ(ਬਿਊਰੋ)— ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਸਟਾਰਰ ''ਸਿੰਬਾ'' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਜੋ ਕਹਾਣੀ ਦਿਖਾਈ ਜਾ ਰਹੀ ਹੈ ਉਹ ਕਾਫ਼ੀ ਮਸਾਲੇਦਾਰ ਹੈ। ਇਕ ਤਰ੍ਹਾਂ ਨਾਲ ਦੇਖੀਏ ਤਾਂ ਇਹ 'ਸਿੰਘਮ' ਦੇ ਅੱਗੇ ਦੀ ਕਹਾਣੀ ਹੈ। ਟਰੇਲਰ ਵਿਚ ਅਜੈ ਦੇਵਗਨ ਵੀ ਨਜ਼ਰ ਆਉਂਦੇ ਹਨ। 'ਸਿੰਬਾ' ਤੇਲੁਗੂ 'ਚ ਬਣੀ ਫਿਲਮ 'ਟੇਂਪਰ' ਦਾ ਹਿੰਦੀ ਰੀਮੇਕ ਹੈ। 'ਸਿੰਬਾ' ਵਿਚ ਰਣਵੀਰ ਸਿੰਘ ਨੇ ਇਕ ਅਜਿਹੇ ਅਫਸਰ ਦਾ ਕਿਰਦਾਰ ਨਿਭਾਇਆ ਹੈ ਜੋ ਪੈਸਾ ਕਮਾਉਣ ਲਈ ਪੁਲਸ ਵਿਚ ਭਰਤੀ ਹੋਇਆ ਹੈ।


ਹਾਲਾਂਕਿ ਰੇਪਿਸਟ ਨੂੰ ਸਬਕ ਸਿਖਾਉਣ ਲਈ ਉਹ ਉਨ੍ਹਾਂ ਮਾਫੀਆਂ ਨਾਲ ਵੀ ਉਲਝ ਪੈਂਦਾ ਹੈ, ਜਿਨ੍ਹਾਂ ਕੋਲੋਂ ਉਸ ਨੂੰ ਪੈਸੇ ਮਿਲਦੇ ਹਨ। ਫਿਲਮ 'ਚ 'ਸਿੰਘਮ' ਵਾਂਗ ਹੀ ਡਾਇਲਾਗ ਅਤੇ ਸੀਨਜ਼ ਹਨ ਜੋ ਰਣਵੀਰ ਦੇ ਆਪੋਜਿਟ ਸਾਰਾ ਅਲੀ ਖਾਨ ਹੈ। ਟਰੇਲਰ ਤਕਰੀਬਨ 2:54 ਮਿੰਟ ਦਾ ਹੈ। 'ਸਿੰਬਾ' ਕ੍ਰਿਸਮਸ ਤੋਂ ਬਾਅਦ 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ। ਟ੍ਰੇਡ ਐਨਾਲਿਸਟ ਮੁਤਾਬਕ ਫਿਲਮ ਚੰਗੀ ਕਮਾਈ ਕਰ ਸਕਦੀ ਹੈ।


Tags: SimmbaRanveer SinghSara Ali KhanAjay DevganSonu SoodTrailerBollywood Actress

About The Author

manju bala

manju bala is content editor at Punjab Kesari