FacebookTwitterg+Mail

ਅਜੇ ਦੇਵਗਨ ਤੋਂ ਬਾਅਦ 'ਸਿੰਬਾ' 'ਚ 'ਮਿਸਟਰ ਇੰਡੀਆ' ਦੀ ਐਂਟਰੀ

simmba anil kapoor
19 December, 2018 11:35:57 AM

ਮੁੰਬਈ(ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਰਣਵੀਰ ਸਿੰਘ ਦੀ 'ਸਿੰਬਾ' ਇਸ ਮਹੀਨੇ 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਹ ਸਾਊਥ ਦੀ ਸੁਪਰਹਿੱਟ ਫਿਲਮ 'ਟੈਂਪਰ' ਦਾ ਹਿੰਦੀ ਰੀਮੇਕ ਹੈ। ਇਸ 'ਚ ਐਨਰਜੈਟਿਕ ਐਕਟਰ ਰਣਵੀਰ ਸਿੰਘ ਨਾਲ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨਜ਼ਰ ਆਵੇਗੀ। ਫਿਲਮ 'ਚ ਜਿੱਥੇ ਅਜੈ ਦੇਵਗਨ 'ਸਿੰਘਮ' ਅੰਦਾਜ਼ 'ਚ ਨਜ਼ਰ ਆਉਣਗੇ, ਉੱਥੇ ਹੀ ਇਸ ਦੇ ਇਕ ਗੀਤ 'ਚ 'ਗੋਲਮਾਲ' ਦੀ ਸਾਰੀ ਟੀਮ ਵੀ ਨਜ਼ਰ ਆ ਚੁੱਕੀ ਹੈ। ਹੁਣ 'ਸਿੰਬਾ' ਤੇ 'ਸਿੰਘਮ' ਨਾਲ ਫਿਲਮ 'ਚ 'ਮਿਸਟਰ ਇੰਡੀਆ' ਦੀ ਐਂਟਰੀ ਵੀ ਹੋ ਰਹੀ ਹੈ। ਜੀ ਹਾਂ, ਖਬਰਾਂ ਹਨ ਕਿ ਫਿਲਮ 'ਚ ਅਨਿਲ ਕਪੂਰ ਦਾ ਕਿਰਦਾਰ ਵੀ ਹੈ ਪਰ ਉਹ ਕਿਸ ਕਿਰਦਾਰ ਨੂੰ ਨਿਭਾਉਣਗੇ ਇਸ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ। 


ਦੱਸ ਦੇਈਏ ਕਿ ਹਾਲ ਹੀ 'ਚ ਅਨਿਲ ਕਪੂਰ ਨੇ ਰਣਵੀਰ ਤੇ ਰੋਹਿਤ ਸ਼ੈੱਟੀ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਫਿਲਮ 'ਚ ਅਨਿਲ ਕਪੂਰ ਦਾ ਕੈਮੀਓ ਕਿਰਦਾਰ ਹੋਣ ਵਾਲਾ ਹੈ। ਇਸ ਦੇ ਨਾਲ ਹੀ ਅਨਿਲ ਕਪੂਰ ਖੁਦ ਵੀ ਰਣਵੀਰ ਦੀ ਐਂਰਜੀ ਤੇ ਐਕਟਿੰਗ ਦੀ ਤਾਰੀਫ ਕਰ ਚੁੱਕੇ ਹਨ।


Tags: Simmba Anil Kapoor Rohit Shetty Ranveer Singh Jhakaas Bollywood Celebrity

Edited By

Sunita

Sunita is News Editor at Jagbani.