FacebookTwitterg+Mail

ਦੋ ਦਿਨਾਂ 'ਚ ਬਾਕਸ ਆਫਿਸ 'ਤੇ 'ਸਿੰਬਾ' ਦੀ ਹੋਈ ਬੱਲੇ-ਬੱਲੇ

simmba box office
30 December, 2018 02:29:05 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਸਾਰਾ ਅਲੀ ਖਾਨ ਦੀ ਫਿਲਮ 'ਸਿੰਬਾ' ਦੀ ਦੂਜੇ ਦਿਨ ਦੀ ਕਮਾਈ ਸਾਹਮਣੇ ਆ ਗਈ ਹੈ। ਜਿਥੇ ਫਿਲਮ ਨੇ ਪਹਿਲੇ ਦਿਨ 20 ਕਰੋੜ 72 ਲੱਖ ਰੁਪਏ ਦੇ ਕਾਰੋਬਾਰ ਨਾਲ ਸ਼ਾਨਦਾਰ ਓਪਨਿੰਗ ਕੀਤੀ ਹੈ। ਉਥੇ ਹੀ ਫਿਲਮ ਦੇ ਦੂਜੇ ਦਿਨ ਦੀ ਕਮਾਈ 26 ਕਰੋੜ ਤੋਂ 30 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। 


ਦੱਸ ਦੇਈਏ ਕਿ ਪਹਿਲੇ ਦਿਨ ਦੀ ਕਮਾਈ ਨੇ ਰਣਵੀਰ ਸਿੰਘ ਦੇ ਨਾਂ ਇਕ ਨਵਾਂ ਰਿਕਾਰਡ ਦਰਜ ਕਰ ਦਿੱਤਾ ਹੈ। ਇਸ ਫਿਲਮ ਦੇ ਜਰੀਏ ਰਣਵੀਰ ਸਿੰਘ ਨੇ ਆਪਣੀ ਹੀ ਕਈ ਫਿਲਮਾਂ ਦੇ ਪਹਿਲੇ ਦਿਨ ਦੇ ਕਲੈਕਸ਼ਨ ਰਿਕਾਰਡ ਨੂੰ ਤੋੜ ਦਿੱਤਾ ਹੈ। 'ਗੁੰਡੇ' ਤੇ 'ਬਾਜੀਰਾਓ ਮਸਤਾਨੀ' ਵਰਗੀਆਂ ਫਿਲਮਾਂ ਦਾ ਰਿਕਾਰਡ ਤੋੜਦੇ ਹੋਏ ਰਣਵੀਰ ਦੀ ਇਹ ਫਿਲਮ ਪਹਿਲਾ ਸਥਾਨ ਪਾਉਣ 'ਚ ਸਫਲ ਰਹੀ ਹੈ।


ਦੱਸਣਯੋਗ ਹੈ ਕਿ 'ਸਿੰਘਮ' ਫਿਲਮ ਦੇ ਬਾਜੀਰਾਵ ਸਿੰਘਮ ਦੇ ਪਿੰਡ ਸ਼ਿਵਗੜ ਦਾ ਰਹਿਣ ਵਾਲਾ ਅਨਾਥ ਲੜਕੇ ਸਿੰਬਾ (ਰਣਵੀਰ ਸਿੰਘ) ਬਚਪਨ ਤੋਂ ਹੀ ਇਕ ਪੁਲਸ ਅਫਸਰ ਬਣਨਾ ਚਾਹੁੰਦਾ ਹੈ। ਪੁਲਸ ਦੀ ਵਰਦੀ ਰਾਹੀਂ ਉਹ ਬਹੁਤ ਸਾਰੇ ਪੈਸੇ ਕਮਾਉਣਾ ਚਾਹੁੰਦਾ ਹੈ। ਇਸ ਲਾਲਚ ਕਾਰਨ ਸਿੰਬਾ ਦੀ ਪੋਸਟਿੰਗ ਗੋਆ ਦੇ ਮਿਰਾਮਾਰ ਇਲਾਕੇ 'ਚ ਕਰ ਦਿੱਤੀ ਜਾਂਦੀ ਹੈ, ਜਿੱਥੇ ਦੁਰਵਾ ਰਾਨਾਡੇ (ਸੋਨੂ ਸੂਦ) ਦਾ ਰਾਜ਼ ਚੱਲਦਾ ਹੈ, ਜੋ ਰਾਹੀ ਚਲਦੇ ਨੂੰ ਛੇੜਦਾ ਨਹੀਂ ਪਰ ਉਸ ਦੇ ਰਸਤੇ 'ਚ ਕੋਈ ਆਏ ਤਾਂ ਉਸ ਨੂੰ ਛੱਡਦਾ ਨਹੀਂ। ਜ਼ਿਆਦਾ ਪੈਸੇ ਕਮਾਉਣ ਕਾਰਨ ਸਿੰਬਾ ਦੁਰਵਾ ਰਾਨਾਡੇ ਨਾਲ ਹੱਥ ਮਿਲਾਉਂਦਾ ਹੈ ਅਤੇ ਕਾਲੀ ਦੁਨੀਆ 'ਤੇ ਰਾਜ਼ ਕਰਨ ਦੇ ਸੁਪਨੇ ਦੇਖਣ ਲੱਗਦਾ ਹੈ। ਇਸ ਵਿਚਕਾਰ ਸਿੰਬਾ ਦੀ ਮੁਲਾਕਾਤ ਪੁਲਸ ਸਟੇਸ਼ਨ ਦੇ ਸਾਹਮਣੇ ਕੰਟੀਨ ਚਲਾਉਣ ਵਾਲੀ ਸ਼ਗੂਨ (ਸਾਰਾ ਅਲੀ ਖਾਨ) ਨਾਲ ਹੁੰਦੀ ਹੈ ਅਤੇ ਹੌਲੀ-ਹੌਲੀ ਦੋਵੇਂ ਸਿੰਬਾ ਅਤੇ ਸ਼ਗੂਨ ਵਿਚ ਪਿਆਰ ਹੋ ਜਾਂਦਾ ਹੈ। ਫਿਲਮ ਦੀ ਕਹਾਣੀ ਅੱਗੇ ਵੱਧਦੀ ਹੈ ਅਤੇ ਇਕ ਘਟਨਾ ਕਾਰਨ ਲਾਲਚੀ ਪੁਲਸ ਅਫਸਰ ਸਿੰਬਾ ਦੀ ਬੇਈਮਾਨੀ ਈਮਾਨਦਾਰੀ 'ਚ ਬਦਲ ਜਾਂਦੀ ਹੈ। ਉਥੇ ਹੀ ਇਕ ਦੂਜੇ ਨੂੰ ਭਰਾ ਮੰਨਣ ਵਾਲੇ ਦੁੱਰਭਾ-ਸਿੰਬਾ ਇਕ ਦੂਜੇ ਦੇ ਦੁਸ਼ਮਨ ਬਣ ਜਾਂਦੇ ਹਨ।


Tags: Sara Ali Khan Simmba Box OfficeRanveer Singh Rohit Shetty Bollywood Celebrity

Edited By

Sunita

Sunita is News Editor at Jagbani.