ਮੁੰਬਈ (ਬਿਊਰੋ) : ਬਾਲੀਵੁੱਡ ਮਸ਼ਹੂਰ ਫਿਲਮਕਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਿੰਬਾ' ਨੂੰ ਬਾਕਸ ਆਫਿਸ ਤੇ ਜ਼ਬਰਦਸਤ ਸਫਲਤਾ ਮਿਲ ਰਹੀ ਹੈ। ਇਸ ਫਿਲਮ 'ਚ ਰਣਵੀਰ ਸਿੰਘ ਅਤੇ ਸਾਰਾ ਆਲੀ ਖਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਹਾਲਾਂਕਿ ਇਸ ਫਿਲਮ ਨੂੰ ਕਰਨ ਜ਼ੋਹਰ ਨੇ ਪ੍ਰੋਡਿਊਸ ਕੀਤਾ ਹੈ।
ਹੁਣ ਤੱਕ ਮਿਲੀਆਂ ਖਬਰਾਂ ਮੁਤਾਬਿਕ ਇਹ ਫਿਲਮ ਹੁਣ ਤੱਕ ਬਾਕਸ ਆਫਿਸ 'ਤੇ 190 ਕਰੋੜ ਰੁਪਏ ਤੋਂ ਜ਼ਿਆਦਾ ਬਿਜ਼ਨੈੱਸ ਕਰ ਚੁੱਕੀ ਹੈ।
ਬੀਤੀ ਰਾਤ ਫਿਲਮ ਦੀ ਸਫਲਤਾ ਨੂੰ ਲੈ ਕੇ ਇਕ ਸ਼ਾਨਦਾਰ ਪਾਰਟੀ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਪਾਰਟੀ 'ਚ ਫਿਲਮ ਦੀ ਸਟਾਰ ਕਾਸਟ ਸਮੇਤ ਫਿਲਮ ਨਾਲ ਜੁੜੇ ਕਈ ਫਿਲਮੀ ਸਿਤਾਰੇ ਵੀ ਪਹੁੰਚੇ ਸਨ।
ਪਾਰਟੀ 'ਚ ਦੀਪਿਕਾ ਪਾਦੂਕੋਣ, ਅਜੇ ਦੇਵਗਨ, ਕਾਜੋਲ, ਮਨੀਸ਼ ਮਲਹੋਤਰਾ, ਮੁਰਲੀ ਸ਼ਰਮਾ, ਸਾਰਾ ਅਲੀ ਖਾਨ, ਰਣਵੀਰ ਸਿੰਘ, ਅਕਸ਼ੈ ਕੁਮਾਰ, ਸੋਨੂੰ ਸੂਦ ਸਮੇਤ ਹੋਰ ਕਈ ਸਿਤਾਰੇ ਨਜ਼ਰ ਆਏ।
ਇਸ ਪਾਰਟੀ ਦੀਆਂ ਕੁਝ ਵੀਡੀਓ ਤੇ ਤਸਵੀਰਾਂ ਸ਼ੋਸਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਕੁਝ ਤਸਵੀਰਾਂ ਫਿਲਮੀ ਸਿਤਾਰਿਆਂ ਨੇ ਸ਼ੇਅਰ ਕੀਤੀਆਂ ਹਨ ਤੇ ਕੁਝ ਵਾਇਰਲ ਹੋਈਆਂ ਹਨ।
ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ 'ਚ ਰਣਵੀਰ ਸਿੰਘ ਨੂੰ ਇਕ ਭ੍ਰਿਸ਼ਟ ਪੁਲਸ ਅਫਸਰ ਦੇ ਤੌਰ 'ਤੇ ਦਿਖਾਇਆ ਗਿਆ ਹੈ ਪਰ ਫਿਲਮ 'ਚ ਇਕ ਘਟਨਾ ਵਾਪਰਦੀ ਹੈ, ਜਿਸ ਕਰਕੇ ਰਣਵੀਰ ਸਿੰਘ ਬਦਲ ਜਾਂਦਾ ਹੈ।
'ਬਾਜੀਰਾਓ ਮਸਤਾਨੀ' ਤੋਂ ਬਾਅਦ ਰਣਵੀਰ ਸਿੰਘ ਦੀ ਇਹ ਫਿਲਮ ਸਭ ਵੱਡੀ ਹਿੱਟ ਫਿਲਮ ਹੈ।