FacebookTwitterg+Mail

ਬਾਕਸ ਆਫਿਸ 'ਤੇ 'ਸਿਰਮਨ' ਨੇ 7 ਦਿਨਾਂ 'ਚ ਕਮਾਏ ਇੰਨੇ ਕਰੋੜ

simran
22 September, 2017 08:21:17 PM

ਮੁੰਬਈ— ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਸਿਮਰਨ' ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 2.77 ਕਰੋੜ, ਦੂਜੇ ਦਿਨ 3.76 ਕਰੋੜ, ਤੀਜੇ ਦਿਨ 4.12 ਕਰੋੜ, ਚੋਥੇ ਦਿਨ 1.41 ਕਰੋੜ, 5ਵੇਂ ਦਿਨ 1.25ਕਰੋੜ, 6ਵੇਂ ਦਿਨ 1.16 ਕਰੋੜ ਅਤੇ 7ਵੇਂ ਦਿਨ 1.01 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 7 ਦਿਨਾਂ 'ਚ 15.48 ਕਰੋੜ ਦਾ ਕਾਰੋਬਾਰ ਕਰ ਲਿਆ ਹੈ।ਇਸ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ।


ਜ਼ਿਕਰਯੋਗ ਹੈ ਕਿ 'ਸਿਮਰਨ' ਦਾ ਨਿਰਦੇਸ਼ਨ ਹੰਸਲ ਮਹਿਤਾ ਨੇ ਕੀਤਾ ਹੈ। ਭਾਰਤ 'ਚ ਇਹ ਫਿਲਮ ਕਰੀਬ 1500 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਫਿਲਮ 'ਚ ਕੰਗਨਾ ਤੋਂ ਇਲਾਵਾ ਸੋਹਮ ਸ਼ਾਹ, ਈਸ਼ਾ ਤਿਵਾਰੀ ਪਾਂਡੇ, ਅਨੀਸ਼ਾ ਜੋਸ਼ੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਬਿਜ਼ਨੈੱਸ ਕਰੇਗੀ।


Tags: Kangana Ranaut Simran Box Office Hansal Mehta Collection Hindi Film