FacebookTwitterg+Mail

ਕਪਿਲ ਸ਼ਰਮਾ ਦੀ ਇਹ ਆਨਸਕ੍ਰੀਨ ਪਤਨੀ ਬਣ ਸਕਦੀ ਹੈ 'ਬਿੱਗ ਬੌਸ 11' ਦਾ ਹਿੱਸਾ!

simran kaur mundi
31 August, 2017 01:19:40 PM

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਜਲਦ ਹੀ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਿਹਾ ਹੈ। ਇਸਦੇ ਨਾਲ ਹੀ ਸ਼ੋਅ 'ਚ ਇਸ ਵਾਰ ਸ਼ਾਮਿਲ ਹੋਣ ਜਾ ਰਹੇ ਸੈਲੀਬ੍ਰਿਟੀਜ਼ ਮੁਕਾਬਲੇਬਾਜ਼ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ 'ਕਿਸ ਕਿਸ ਕੌ ਪਿਆਰ ਕੰਰੂ' 'ਚ ਕਪਿਲ ਦੀ ਪਤਨੀ ਦਾ ਕਿਰਦਾਰ ਨਿਭਾਅ ਚੁੱਕੀ ਅਦਾਕਾਰਾ ਸਿਮਰਨ ਕੌਰ ਮੁੰਡੀ ਸ਼ੋਅ ਦਾ ਹਿੱਸਾ ਬਣ ਸਕਦੀ ਹੈ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਸ਼ੋਅ ਦੇ ਨਿਰਮਾਤਾਵਾਂ ਨੇ ਇਸ ਸੀਜ਼ਨ ਲਈ ਸਿਮਰਨ ਕੌਰ ਮੁੰਡੀ ਨੂੰ ਅਪਰੋਚ ਕੀਤਾ ਸੀ। ਮੀਡੀਆ ਰਿਪੋਰਟਸ ਵਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਟਾਈਮਸ ਆਫ ਇੰਡੀਆ ਗਰੁਪ ਆਪਣੀ ਏਜੰਸੀ ਦੇ ਲਈ ਇਕ ਸੈਲੀਬ੍ਰਿਟੀ ਨੂੰ ਸ਼ੋਅ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿੱਛਲੇ ਸਾਲ ਬਿਊਟੀ ਏਜੰਟ ਲੋਪਾਮੁੱਦਰਾ ਰਾਓਤ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਸਿਮਰਨ ਕੌਰ ਮੁੰਡੀ ਸਾਲ 2008 'ਚ ਮਿਸ ਇੰਡੀਆ ਯੂਨੀਵਰਸ ਦਾ ਖਿਤਾਬ ਜਿੱਤ ਚੁੱਕੀ ਹੈ। ਸਿਮਰਨ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2011 'ਚ ਆਈ ਫਿਲਮ 'ਜੋ ਹਮ ਚਾਹੇ' ਨਾਲ ਕੀਤੀ ਸੀ। ਬਾਲੀਵੁੱਡ ਫਿਲਮਾਂ ਤੋਂ ਇਲਾਵਾ ਇਹ ਅਦਾਕਾਰਾ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

Punjabi Bollywood Tadka

ਹਾਲਾਕਿ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਜੇਕਰ ਸਿਮਰਨ 'ਬਿੱਗ ਬੌਸ' 11 ਦਾ ਆਫਰ ਰਿਜੈਕਟ ਕਰ ਦਿੰਦੀ ਹੈ ਤਾਂ ਨਵਨੀਤ ਕੌਰ ਢਿਲੋ ਨੂੰ 'ਬਿੱਗ ਬੌਸ' ਦਾ ਹਿੱਸਾ ਬਣਨ ਲਈ ਅਪਰੋਚ ਕੀਤਾ ਜਾ ਸਕਦਾ ਹੈ।


Tags: Bollywood Actress Pollywood Actress Bigg Boss Kapil Sharma Simran Kaur Mundi ਬਿੱਗ ਬੌਸ ਸਿਮਰਨ ਕੌਰ ਮੁੰਡੀ