ਜਲੰਧਰ (ਬਿਊਰੋ)— ਸਾਬਕਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਨੇ ਸਾਲ 2011 'ਚ ਆਈ ਬਾਲੀਵੁੱਡ ਫਿਲਮ 'ਜੋ ਹਮ ਚਾਹੇਂ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਪੰਜਾਬੀ ਫਿਲਮ 'ਬੈਸਟ ਆਫ ਲੱਕ' 'ਚ ਜੈਜ਼ੀ ਬੀ ਦੇ ਨਾਲ ਸਕ੍ਰੀਨ ਸਾਂਝੀ ਕਰਦੇ ਦੇਖਿਆ ਗਿਆ। ਸਿਮਰਨ ਕੌਰ ਮੁੰਡੀ ਦੀ ਇਕ ਸ਼ਾਰਟ ਫਿਲਮ ਆ ਰਹੀ ਹੈ, ਜਿਸ ਨਾਲ ਉਹ ਸਭ ਨੂੰ ਹੈਰਾਨ ਕਰਨ ਲਈ ਤਿਆਰ ਹੈ। ਹਾਲ ਹੀ 'ਚ ਸਿਮਰਨ ਕੌਰ ਨੇ ਇਕ ਰਿਹਰਸਲ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਸਿਮਰਨ ਨੇ ਲਿਖਿਆ—
#SuperExcited My first #Action #Rehersal for a scene .. just light practice with the Action Director🙂
Oh but.. i was pretty aggressive in the final take on shoot day😜🙈 (the actor i shot with, was properly padded and i am sure he did not get hurt 😁) cannot wait to share this sweet #shortfilm with you guys soooon ❤️ #StepIntoMyShoes @anilcharanjeett @simrankaursuri #team 🙌 .
.
.
#action #scene #movie #simrankaurmundi #workout #train #onlocation #shootlife
ਸਿਮਰਨ ਕੌਰ ਮੁੰਡੀ ਤੋਂ ਇਲਾਵਾ ਇਸ ਸ਼ਾਰਟ ਫਿਲਮ 'ਚ ਸਿਮਰਨ ਕੌਰ ਸੁਰੀ ਤੇ ਅਨਿਲ ਚਰਨਜੀਤ ਵੀ ਨਜ਼ਰ ਆਉਣਗੇ। ਅਨਿਲ ਚਰਨਜੀਤ ਨੂੰ 'ਪੀਕੇ' ਤੇ 'ਗੋਲਮਾਲ ਅਗੇਨ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਦੇਖਿਆ ਜਾ ਚੁੱਕਾ ਹੈ। ਹਾਲ ਹੀ 'ਚ ਉਹ 'ਸੰਜੂ' ਫਿਲਮ ਦੇ ਗੀਤ 'ਮੈਂ ਬੜੀਆ ਤੂ ਭੀ ਬੜੀਆ' 'ਚ ਵੀ ਨਜ਼ਰ ਆਏ ਹਨ। ਉਮੀਦ ਕਰਦੇ ਹਾਂ ਕਿ ਸਿਮਰਨ ਕੌਰ ਮੁੰਡੀ ਦਾ ਐਕਸ਼ਨ ਅੰਦਾਜ਼ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।