FacebookTwitterg+Mail

ਕੋਰੋਨਾ ਦੌਰਾਨ ਗੁਰਦਾਸ ਮਾਨ ਦੀ ਨੂੰਹ ਨੂੰ ਗੁਰਿੱਕ ਦੀਆਂ ਸਖ਼ਤ ਹਿਦਾਇਤਾਂ, ਵੀਡੀਓ ਹੋਈ ਵਾਇਰਲ

simran kaur mundi share video how we exchange items in 2020
14 June, 2020 09:24:20 AM

ਜਲੰਧਰ (ਬਿਊਰੋ) — ਤਾਲਾਬੰਦੀ ਦੌਰਾਨ ਹਰ ਕੋਈ ਆਪੋ-ਆਪਣੇ ਘਰਾਂ 'ਚ ਸਮਾਂ ਬਿਤਾ ਰਿਹਾ ਹੈ। ਉੱਥੇ ਹੀ ਫ਼ਿਲਮੀ ਕਲਾਕਾਰ ਤੇ ਗਾਇਕ ਵੀ ਆਪਣੇ ਘਰਾਂ 'ਚ ਹੀ ਕੈਦ ਰਹਿਣ ਲਈ ਮਜ਼ਬੂਰ ਹਨ। ਹਾਲਾਂਕਿ ਕੁਝ ਰਿਆਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਕਲਾਕਾਰ ਵੀ ਆਪੋ-ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਖਰੀਦਦਾਰੀ ਕਰ ਰਹੇ ਹਨ। ਅਜਿਹੇ 'ਚ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੀ ਨੂੰਹ ਅਤੇ ਗੁਰਿੱਕ ਮਾਨ ਦੀ ਪਤਨੀ ਸਿਮਰਨ ਕੌਰ ਮੁੰਡੀ ਵੀ ਆਪਣੇ ਘਰੋਂ ਨਿਕਲੇ ਅਤੇ ਕੁਝ ਚੀਜ਼ਾਂ ਦੀ ਖਰੀਦਦਾਰੀ ਵੀ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਿਮਰਨ ਕੌਰ ਮੁੰਡੀ ਦੱਸ ਰਹੀ ਹੈ ਕਿ ਕੋਰੋਨਾ ਕਾਲ 'ਚ ਕਿਸ ਤਰ੍ਹਾਂ ਉਹ ਚੀਜ਼ਾਂ ਇੱਕ-ਦੂਜੇ ਨਾਲ ਵਟਾ ਸਕਦੇ ਸਨ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਿਮਰਨ ਕੌਰ ਮੁੰਡੀ ਆਪਣੀ ਕਿਸੇ ਸਹੇਲੀ ਨਾਲ ਕੁਝ ਸਮਾਨ ਲੈ ਰਹੀ ਹੈ  ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਖਿਆਲ ਰੱਖ ਰਹੇ ਹਨ। ਇਸ ਦੇ ਨਾਲ ਹੀ ਹੱਥਾਂ 'ਚ ਦਸਤਾਨੇ (ਗਲਵਸ) ਅਤੇ ਮੂੰਹ 'ਤੇ ਮਾਸਕ ਪਾ ਕੇ ਉਹ ਦੂਰੋਂ ਹੀ ਆਪਣੀ ਸਹੇਲੀ ਨਾਲ ਪਿਆਰ ਜਤਾ ਰਹੀ ਹੈ।

 
 
 
 
 
 
 
 
 
 
 
 
 
 

No matter how much goodness you embrace in your life, you will always cast a shadow somewhere - GM

A post shared by Gurickk G Maan (@gurickkmaan) on Feb 18, 2020 at 9:17pm PST

ਦੱਸ ਦਈਏ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਸਿਮਰਨ ਕੌਰ ਮੁੰਡੀ ਨੇ ਜਨਵਰੀ 'ਚ ਗੁਰਦਾਸ ਮਾਨ ਦੇ ਪੁੱਤਰ ਗੁਰਿੱਕ ਮਾਨ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ 'ਚ ਪੰਜਾਬੀ ਇੰਡਸਟਰੀ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ।


Tags: Simran Kaur MundiVideo ViralGurdas MaanGurickk MaanPunjabi Celebrity

About The Author

sunita

sunita is content editor at Punjab Kesari