FacebookTwitterg+Mail

ਮੁੜ ਸੁਰਖੀਆਂ 'ਚ ਸਿੰਗਾ, ਪ੍ਰਮੋਟਰਾਂ ਨੇ ਲਾਏ ਹੋਟਲ 'ਚੋਂ ਗਾਇਬ ਹੋਣ ਦੇ ਦੋਸ਼ (ਵੀਡੀਓ)

singaa live show issue
22 June, 2019 09:35:10 PM

ਜਲੰਧਰ (ਬਿਊਰੋ) — ਪੰਜਾਬ ਹੋਵੇ ਭਾਵੇਂ ਵਿਦੇਸ਼, ਸ਼ੋਅਜ਼ ਨੂੰ ਲੈ ਕੇ ਅਕਸਰ ਪੰਜਾਬੀ ਗਾਇਕਾਂ ਤੇ ਸ਼ੋਅਜ਼ ਦੇ ਪ੍ਰਮੋਟਰਾਂ ਵਿਚਾਲੇ ਅਣਬਣ ਹੋ ਹੀ ਜਾਂਦੀ ਹੈ। ਅਜਿਹੀ ਹੀ ਅਣਬਣ ਹਾਲ ਹੀ 'ਚ ਹੋਈ ਪੰਜਾਬੀ ਗਾਇਕ ਸਿੰਗਾ ਤੇ ਨਿਊਜ਼ੀਲੈਂਡ ਵਿਖੇ ਹੋਣ ਵਾਲੇ ਉਸ ਸ਼ੋਅ ਦੇ ਪ੍ਰਮੋਟਰਾਂ ਵਿਚਾਲੇ। ਅਸਲ 'ਚ ਸਿੰਗਾ ਵਿਦੇਸ਼ ਦੌਰੇ 'ਤੇ ਹਨ, ਜਿਥੇ ਉਹ ਲਾਈਵ ਸ਼ੋਅਜ਼ ਕਰ ਰਹੇ ਹਨ।ਆਸਟਰੇਲੀਆ 'ਚ ਸ਼ੋਅਜ਼ ਲਗਾਉਣ ਤੋਂ ਬਾਅਦ ਹੁਣ ਸਿੰਗਾ ਦੇ ਨਿਊਜ਼ੀਲੈਂਡ 'ਚ ਸ਼ੋਅਜ਼ ਲੱਗਣੇ ਸਨ ਪਰ ਕਿਸੇ ਕਾਰਨ ਸਿੰਗਾ ਦਾ ਇਹ ਸ਼ੋਅ ਰੱਦ ਹੋ ਗਿਆ ਹੈ। ਸਿੰਗਾ ਦੇ ਇਸ ਸ਼ੋਅ ਦੇ ਰੱਦ ਹੋਣ ਪਿੱਛੇ ਪ੍ਰਮੋਟਰਾਂ ਤੇ ਸਿੰਗਾ ਨੇ ਅਲੱਗ-ਅਲੱਗ ਕਾਰਨ ਦਿੱਤੇ ਹਨ।

ਪ੍ਰਮੋਟਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣਾ-ਆਪਣਾ ਪੱਖ ਰੱਖ ਰਹੇ ਹਨ।ਦੂਜੇ ਪਾਸੇ ਸਿੰਗਾ ਵੀ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਹਿ ਰਹੇ ਹਨ ਕਿ ਗੱਲ ਸਿਰਫ ਪੈਸਿਆਂ ਦੀ ਨਹੀਂ, ਸਗੋਂ ਰਿਸਪੈਕਟ ਯਾਨੀ ਕਿ ਇੱਜ਼ਤ ਦੀ ਹੈ। ਫਿਲਹਾਲ ਸਿੰਗਾ ਤੇ ਉਕਤ ਪ੍ਰਮੋਟਰਾਂ ਵਿਚਾਲੇ ਅਣਬਣ ਦਾ ਅਸਲ ਕਾਰਨ ਕੀ ਹੈ, ਇਹ ਤਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਖੂਬ ਚਰਚਾ ਹੋ ਰਹੀ ਹੈ।ਦੱਸਣਯੋਗ ਹੈ ਕਿ ਸਿੰਗਾ ਆਪਣੇ ਗੀਤਾਂ ਕਾਰਨ ਵੀ ਅਕਸਰ ਚਰਚਾ 'ਚ ਰਹਿੰਦੇ ਹਨ।ਇਸ ਤੋਂ ਇਲਾਵਾ ਸਿੰਗਾ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਲੈ ਕੇ ਵੀ ਸੁਰਖੀਆਂ 'ਚ ਸਨ। ਦੋਵਾਂ ਦੀ ਅਣਬਣ ਦੇ ਵੀ ਸੋਸ਼ਲ ਮੀਡੀਆ 'ਤੇ ਖੂਬ ਚਰਚੇ ਸਨ।


Tags: SinggaLive ShowNew ZealandAustraliaSocial Media ControversyPunjabi SingerLive Show Payment Issue

About The Author

Lakhan

Lakhan is content editor at Punjab Kesari