FacebookTwitterg+Mail

ਗਾਇਕ ਆਦਿਤਿਆ ਨਾਰਾਇਣ ਨੂੰ ਐਕਸੀਡੈਂਟ ਮਾਮਲੇ 'ਚ ਮਿਲੀ ਜਮਾਨਤ

singer aditya narain got bail in accident case
13 March, 2018 12:59:03 AM

ਮੁੰਬਈ— ਮਸ਼ਹੂਰ ਗਾਇਕ ਆਦਿਤਿਆ ਨਾਰਾਇਣ ਨੂੰ ਮੁੰਬਈ ਦੀ ਵਰਸੋਵਾ ਪੁਲਸ ਨੇ ਇਕ ਐਕਸੀਡੈਂਟ ਦੇ ਸਿਲਸਿਲੇ 'ਚ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਉਸ ਦੀ ਗੱਡੀ ਨਾਲ ਇਕ ਆਟੋ ਰਿਕਸ਼ਾ ਚਾਲਕ ਨੂੰ ਟੱਕਰ ਵੱਜ ਗਈ ਸੀ, ਜਿਸ ਕਾਰਨ ਉਸ 'ਚ ਸਵਾਰ ਇਕ ਔਰਤ ਤੇ ਡਰਾਈਵਰ ਦੋਵੇਂ ਜ਼ਖਮੀ ਹੋ ਗਏ। ਜਾਣਕਾਰੀ ਮੁਤਾਹਕ ਇਹ ਹਾਦਸਾ ਲੋਖੰਡਵਾਲਾ 'ਚ ਇੰਦਰਲੋਕ ਬਿਲਡਿੰਗ ਸਾਹਮਣੇ ਹੋਇਆ।
ਪੁਲਸ ਨੇ ਆਦਿਤਿਆ 'ਤੇ ਆਈ.ਪੀ.ਸੀ ਦੀ ਧਾਰਾ 279 ਤੇ 338 ਦੇ ਤਹਿਤ ਕਾਰਵਾਈ ਕੀਤੀ। ਹਾਲਾਂਕਿ ਬਾਅਦ 'ਚ ਆਦਿਤਿਆ ਨਾਰਾਇਣ ਨੂੰ 10 ਹਜ਼ਾਰ ਰੁਪਏ ਦੀ ਨਿੱਜੀ ਬੌਂਡ 'ਤੇ ਜ਼ਮਾਨਤ ਦੇ ਦਿੱਤੀ ਗਈ। ਦੱਸ ਦਈਏ ਕਿ ਸਿੰਗਰ ਆਦਿਤਿਆ ਨਾਰਾਇਣ ਮਸ਼ਹੂਰ ਪਲੇਬੈਕ ਗਾਇਕ ਉਦਿਤ ਨਾਰਾਇਣ ਦੇ ਬੇਟੇ ਹਨ।


Tags: ਬਾਲੀਵੁੱਡਆਦਿਤਿਆ ਨਾਰਾਇਣਜਮਾਨਤBollywoodAditya NarayanBail

Edited By

Inder Prajapati

Inder Prajapati is News Editor at Jagbani.