FacebookTwitterg+Mail

ਗਗਨ ਕੋਕਰੀ ਨਾਲ ਇਸ ਗੀਤ 'ਚ ਨਜ਼ਰ ਆਉਣਗੇ ਬੋਹੇਮੀਆ

singer gagan kokri and bohemia coming soon together in khaas bande
24 October, 2019 11:00:22 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੋਕਰੀ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਵਾਲੇ ਹਨ। ਇਸ ਗੀਤ ਦਾ ਇਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, ''ਜੁਆਕਾਂ ਵਾਲੇ ਕੰਮ ਨਹੀਂ ਕਰੀ ਦੇ ਮਿੱਠਿਆ।'' 'ਖਾਸ ਬੰਦੇ' ਨਾਂ ਦੇ ਟਾਈਟਲ ਹੇਠ ਆ ਰਹੇ ਇਸ ਗੀਤ 'ਚ ਰੈਪਰ ਕਿੰਗ ਬੋਹੇਮੀਆ ਵੀ ਗਗਨ ਕੋਕਰੀ ਨਾਲ ਨਜ਼ਰ ਆਉਣਗੇ। ਇਸ ਗੀਤ ਨੂੰ ਮਨਮੋਰਡ ਅਤੇ ਗੁਣਬੀਰ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਹਨ। ਗੀਤ ਦੇ ਬੋਲ ਨਿੰਦਰ ਤਲਵਾੜਾ ਦੇ ਲਿਖੇ ਹੋਏ ਹਨ। ਫੀਚਰਿੰਗ 'ਚ ਫੀਮੇਲ ਕਲਾਕਾਰ ਜਸਕਿਰਨ ਵੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਗਨ ਕੋਕਰੀ ਨੇ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ 'ਸ਼ਤਰੰਜ', 'ਗੀਟੀਆਂ' ਵਰਗੇ ਕਈ ਗੀਤ ਸ਼ਾਮਲ ਹਨ।


ਦੱਸਣਯੋਗ ਹੈ ਕਿ ਗਾਇਕੀ ਦੇ ਨਾਲ-ਨਾਲ ਗਗਨ ਕੋਕਰੀ ਅਦਾਕਾਰੀ ਦੇ ਖੇਤਰ 'ਚ ਮੱਲਾਂ ਮਾਰ ਚੁੱਕੇ ਹਨ। ਉਨ੍ਹਾਂ ਨੇ 'ਲਾਟੂ', 'ਯਾਰਾ ਵੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਅਤੇ ਦਰਸ਼ਕਾਂ ਵਲੋਂ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ।


Tags: Gagan KokriBohemiaComing SoonKhaas BandePunjabi Singer

Edited By

Sunita

Sunita is News Editor at Jagbani.