FacebookTwitterg+Mail

ਹੜ੍ਹ ਪੀੜਤਾਂ ਦੀ ਮਦਦ ਲਈ ਗਾਇਕ ਗਗਨ ਕੋਕਰੀ ਨੇ ਵਧਾਏ ਹੱਥ

singer gagan kokri gives 2 lakh khalsa aid for punjab floods
16 September, 2019 04:22:22 PM

ਜਲੰਧਰ (ਬਿਊਰੋ) — ਹਮੇਸ਼ਾ ਹੀ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ 'ਚ ਮੁਸ਼ਕਿਲਾਂ 'ਚ ਫਸੇ ਲੋਕਾਂ ਲਈ ਰੱਬ ਬਣਕੇ ਆਉਂਦੀ ਹੈ 'ਖਾਲਸਾ ਏਡ'। ਜੀ ਹਾਂ, 'ਖਾਲਸਾ ਏਡ' ਹਮੇਸ਼ਾ ਹੀ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਇਹ ਸੰਸਥਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਮਦਦ ਲਈ ਪਹੁੰਚ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਪੰਜਾਬ 'ਚ ਆਏ ਹੜ੍ਹਾਂ ਕਾਰਨ ਲੋਕਾਂ ਦਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋਇਆ ਪਰ ਅਜਿਹੇ 'ਚ ਸਰਕਾਰਾਂ ਦੇ ਨਾਲ-ਨਾਲ ਖਾਲਸਾ ਏਡ ਨੇ ਵੀ ਅੱਗੇ ਹੋ ਕੇ ਲੋਕਾਂ ਦੀ ਮਦਦ ਕੀਤੀ। ਉਥੇ ਹੀ ਪੰਜਾਬੀ ਸੰਗੀਤ ਜਗਤ ਦੇ ਕਈ ਕਲਾਕਾਰ ਵੀ ਲੋਕਾਂ ਦੀ ਮੁਸ਼ਕਿਲ ਘੜੀ 'ਚ ਅੱਗੇ ਆਈ। ਪੰਜਾਬੀ ਕਲਾਕਾਰਾਂ ਨੇ ਇਸ ਘੜੀ 'ਚ ਉਨ੍ਹਾਂ ਦੀ ਬਣਦੀ ਮਦਦ ਵੀ ਕੀਤੀ। ਇਸੇ ਹੀ ਲਿਸਟ ਇਕ ਹੋਰ ਪੰਜਾਬੀ ਗਾਇਕ ਦਾ ਨਾਂ ਜੁੜ ਚੁੱਕਾ ਹੈ। ਜੀ ਹਾਂ, ਹਾਲ ਹੀ 'ਚ ਗਗਨ ਕੋਕਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਖਾਲਸਾ ਏਡ ਦੀ ਸੰਸਥਾ ਨੂੰ ਇਕ ਚੈੱਕ ਦਿੰਦੇ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਗਗਨ ਕੋਕਰੀ ਨੇ ਕੈਪਸ਼ਨ 'ਚ ਲਿਖਿਆ ਹੈ ''As promised delivered 2 lakh to KHALSA AID for PUNJAB FLOODS 🙏 Baba sukh rakhe sab te and I strongly support Khalsa aid for their work around the world 🙏mere veer...।''


ਦੱਸਣਯੋਗ ਹੈ ਕਿ 'ਖਾਲਸਾ ਏਡ' ਵੱਲੋਂ ਨਾ ਸਿਰਫ ਮੁਸ਼ਕਿਲਾਂ 'ਚ ਫਸੇ ਲੋਕਾਂ ਨੂੰ ਖਾਣ-ਪੀਣ ਦਾ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ ਸਗੋਂ ਜਿਹੜਾ ਮਾਲੀ ਨੁਕਸਾਨ ਹੋਇਆ ਉਸ ਦੀ ਭਰਪਾਈ ਲਈ ਵੀ ਕਦਮ ਉਠਾਏ ਜਾ ਰਹੇ ਹਨ। ਇਸ ਹੜ੍ਹ ਕਾਰਨ ਕਈਆਂ ਲੋਕਾਂ ਦੇ ਘਰਾਂ ਨੂੰ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ, ਜਿਸ ਤੋਂ ਬਾਅਦ 'ਖਾਲਸਾ ਏਡ' ਇਨਾਂ ਲੋਕਾਂ ਦੇ ਮੁੜ ਵਸੇਬੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।

Punjabi Bollywood Tadka


Tags: Gagan Kokri2 LakhKhalsa AidPunjab FloodsPunjabi Singer

About The Author

sunita

sunita is content editor at Punjab Kesari