FacebookTwitterg+Mail

ਗਗਨ ਕੋਕਰੀ ਆਪਣੇ ਪਿੰਡ 'ਚ ਬਣਾ ਰਹੇ ਸੁਫਨਿਆਂ ਦਾ ਮਹਿਲ, ਕਦੇ ਆਈਆਂ ਸਨ ਮਕਾਨ ‘ਚ ਵੀ ਤਰੇੜਾਂ

singer gagan kokri share pics his new house see pic
19 May, 2020 02:15:12 PM

ਜਲੰਧਰ (ਬਿਊਰੋ) — ਗਗਨ ਕੋਕਰੀ ਆਪਣੇ ਪਿੰਡ ਕੋਕਰੀ ਕਲਾਂ 'ਚ ਆਪਣੇ ਸੁਫਨਿਆਂ ਦਾ ਮਹਿਲ ਤਿਆਰ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ, ''ਅੱਜ ਕਿੱਲਿਆਂ ਦੇ ਵਿਚ ਕੋਠੀ ਜੱਟ ਦੀ, ਕਦੇ ਆਈਆਂ ਸੀ ਤਰੇੜਾਂ ਵੀ ਮਕਾਨ 'ਤੇ। ਮੇਕਿੰਗ ਸੁਫਨਿਆਂ ਦਾ ਸੰਧੂ ਵਿਲਾ ਪਿੰਡ ਕੋਕਰੀ ਬੇਬੇ ਬਾਪੂ ਤੇ ਉਨ੍ਹਾਂ ਦੀ ਮਿਹਨਤ। ਆਪਣੀ ਜ਼ਿੰਦਗੀ 'ਚ ਬੰਦਾ ਪਿੰਡ 'ਚ ਇਕ ਵਾਰੀ ਹੀ ਘਰ ਬਣਾਉਂਦਾ। ਉਂਝ ਦੁਨੀਆ 'ਚ ਜਿੰਨੇ ਮਰਜ਼ੀ ਘਰ ਲੈ ਲਓ ਹੋਰ ਦੇਸ਼ਾਂ 'ਚ ਪਰ ਪਿੰਡ ਆਲੇ ਘਰ ਦਾ ਚਾਅ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਮੈਨੂੰ ਵੀ ਬਹੁਤ ਆ। ਮੈਂ ਇੰਤਜ਼ਾਰ ਨਹੀਂ ਕਰ ਸਕਦਾ ਇਸ ਦੀ ਫਾਈਨਲ ਲੁੱਕ ਲਈ। ਆਪਣੇ-ਆਪ 'ਤੇ ਵਿਸ਼ਵਾਸ਼ ਰੱਖੋ ਅਤੇ ਕੜੀ ਮਿਹਨਤ ਕਰੋ। ਰੱਬ ਤੁਹਾਨੂੰ ਪੈਂਨਸਿਲ ਦਿੰਦਾ ਹੈ, ਕਿਸਮਤ ਲਿਖਣ ਲਈ ਅਤੇ ਲਿਖਣੀ ਤੁਸੀਂ ਆਪ ਹੀ ਹੈ। ਕਈ ਵਾਰ ਮਿਟਾ ਕੇ ਵੀ ਲਿਖਣੀ ਪੈ ਸਕਦੀ ਆ।''

ਦੱਸ ਦਈਏ ਕਿ ਗਾਇਕੀ ਅਤੇ ਅਦਾਕਾਰੀ ਦੇ ਖੇਤਰ 'ਚ ਆਉਣ ਲਈ ਗਗਨ ਕੋਕਰੀ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਗਗਨ ਕੋਕਰੀ ਮੈਲਬੋਰਨ 'ਚ ਟੈਕਸੀ ਚਲਾਉਂਦੇ ਸਨ ਪਰ ਆਪਣੀ ਮਿਹਨਤ ਕਰਕੇ ਹੁਣ ਇਕ ਸਫਲ ਗਾਇਕ, ਅਦਾਕਾਰ ਤੇ ਬਿੱਜ਼ਨਸਮੈਨ ਹਨ।

 
 
 
 
 
 
 
 
 
 
 
 
 
 

Can’t wait to be with u my mates ❤️ Kagraaarooo kis Kis da fav a ? ROLEX aa gya bus 😍

A post shared by Gagan Kokri (@gagankokri) on May 17, 2020 at 11:00pm PDT

ਗਗਨ ਕੋਕਰੀ ਨੂੰ ਸਕੂਲ ਤੇ ਕਾਲਜ ਸਮੇਂ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਸਿਰ 'ਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਭੂਤ ਵੀ ਸਵਾਰ ਸੀ। ਆਸਟਰੇਲੀਆ ਪਹੁੰਚਿਆ ਤਾਂ ਇੱਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਟੈਕਸੀ ਚਲਾਈ। ਗਾਇਕੀ ਦੇ ਖੇਤਰ 'ਚ ਕਰੀਅਰ ਬਣਾਉਣ ਤੋਂ ਪਹਿਲਾਂ ਗਗਨ ਕੋਕਰੀ ਨੇ ਹਰ ਉਹ ਦਾਅ ਪੇਚ ਸਿੱਖੇ, ਜਿਹੜੇ ਕਿਸੇ ਗਾਇਕ ਨੂੰ ਸਫਲ ਗਾਇਕ ਬਣਾਉਂਦੇ ਹਨ। ਗਗਨ ਕੋਕਰੀ ਨੇ ਸੰਗੀਤ ਪ੍ਰਮੋਟਰ ਦੇ ਤੌਰ 'ਤੇ ਆਸਟਰੇਲੀਆ 'ਚ ਕੰਮ ਕੀਤਾ ਹੈ।

 


Tags: Gagan KokriNew House PictureInstagramViralPunjabi Singer

About The Author

sunita

sunita is content editor at Punjab Kesari