FacebookTwitterg+Mail

ਲਾਈਵ ਪਰਫਾਰਮੈਂਸ ਦੌਰਾਨ ਇਸ ਵਜ੍ਹਾ ਕਰਕੇ ਗੀਤ ਗਾਉਂਦੇ-ਗਾਉਂਦੇ ਰੋ ਪਏ ਗੈਰੀ ਸੰਧੂ (ਵੀਡੀਓ)

singer garry sandhu gets emotional in live performance video viral
04 November, 2019 10:44:46 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੈਰੀ ਸੰਧੂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਾਂ 'ਤੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਗਾਉਂਦੇ-ਗਾਉਂਦੇ ਗੈਰੀ ਸੰਧੂ ਦੀਆਂ ਅੱਖਾਂ ਭਰ ਆਈਆ ਅਤੇ ਉਹ ਕੁਝ ਪਲਾਂ ਲਈ ਚੁੱਪ ਹੋ ਗਏ। ਕਰਮਾਂ ਵਾਲੇ ਪੁੱਤ ਨੇ, ਜੋ ਕੋਲ ਮਾਵਾਂ ਦੇ ਰਹਿੰਦੇ। ਗੈਰੀ ਸੰਧੂ ਨੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ ਅਤੇ ਗਾਉਂਦੇ-ਗਾਉਂਦੇ ਰੋ ਪਏ।


ਦੱਸ ਦਈਏ ਕਿ ਗੈਰੀ ਸੰਧੂ ਦੀ ਮਾਂ ਅਵਤਾਰ ਕੌਰ ਦਾ ਪਿਛਲੇ ਦਿਨੀਂ ਹੀ ਦਿਹਾਂਤ ਹੋਇਆ ਸੀ। ਉਹ ਆਪਣੀ ਮਾਂ ਦੇ ਬੇਹੱਦ ਕਰੀਬ ਸਨ ਅਤੇ ਅਕਸਰ ਉਹ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਵੀ ਹੋ ਗਿਆ ਸੀ। ਪਹਿਲਾਂ ਪਿਤਾ ਅਤੇ ਫਿਰ ਮਾਂ ਦਾ ਵਿਛੋੜਾ ਗੈਰੀ ਸੰਧੂ ਬਰਦਾਸ਼ ਨਹੀਂ ਕਰ ਪਾ ਰਹੇ ਅਤੇ ਮਾਪਿਆਂ ਦੇ ਜਾਣ ਤੋਂ ਬਾਅਦ ਉਹ ਬੇਹੱਦ ਇੱਕਲਾ ਮਹਿਸੂਸ ਕਰ ਰਹੇ ਹਨ ਅਤੇ ਉਹ ਪਰਫਾਮੈਂਸ ਦੌਰਾਨ ਵੀ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਰੋ ਪੈਂਦੇ ਹਨ।


Tags: Garry SandhuLive ShowEmotionalPerformanceVideo ViralPunjabi Singer

Edited By

Sunita

Sunita is News Editor at Jagbani.