FacebookTwitterg+Mail

ਕੁਝ ਨਵਾਂ ਕਰਨ ਦੀ ਤਿਆਰੀ 'ਚ ਹਨ ਜੱਗੀ ਖਰੌੜ ਤੇ ਜੈਲੀ, ਦੇਖੋ ਵੀਡੀਓ

singer jaggi kharoud shared a video with singer jelly
23 August, 2019 10:40:14 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਜੈਲੀ ਦਾ ਕਾਫੀ ਸਮੇਂ ਬਾਅਦ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਜੈਲੀ ਆਪਣਾ ਪ੍ਰਸਿੱਧ ਗੀਤ 'ਤੈਨੂੰ ਸੋਹਣੀਏ ਬੁਲਾਉਂਦੇ ਜਾਨ-ਜਾਨ ਗੱਭਰੂ ਦੇ ਬੁੱਲ ਸੁੱਕ ਗਏ' ਗਾ ਰਹੇ ਹਨ। ਇਸ ਵੀਡੀਓ ਨੂੰ ਜੱਗੀ ਖਰੋੜ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜੱਗੀ ਖਰੌੜ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਜੈਲੀ ਇਸ ਵੀਡੀਓ 'ਚ ਕਾਫੀ ਖੁਸ਼ ਨਜ਼ਰ ਆਏ ਹਨ।


ਦੱਸ ਦਈਏ ਕਿ ਗਾਇਕ ਜੈਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਪਰ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਤੋਂ ਗੁੰਮ ਸਨ। ਜੱਗੀ ਖਰੌੜ ਨਾਲ ਉਨ੍ਹਾਂ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਇਹ ਦੋਵੇਂ ਗਾਇਕ ਮਿਲ ਕੇ ਕੁਝ ਨਵਾਂ ਕਰਨ ਜਾ ਰਹੇ ਹਨ। ਖੈਰ ਜੋ ਵੀ ਹੋਵੇ ਇਸ ਵੀਡੀਓ ਨੇ ਜੈਲੀ ਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ ਹੈ।


Tags: Jaggi kharoudVideoJellyPunjabi Singer

Edited By

Sunita

Sunita is News Editor at Jagbani.