FacebookTwitterg+Mail

ਗਾਇਕ ਕਮਲ ਖਾਨ ਬੱਝੇ ਵਿਆਹ ਦੇ ਬੰਧਨ 'ਚ, ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਵਾਇਰਲ

singer kamal khan gets married
29 February, 2020 01:26:05 PM

ਜਲੰਧਰ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕ ਕਮਲ ਖਾਨ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਬੀਤੇ ਦਿਨੀਂ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ 'ਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਕਮਲ ਖਾਨ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਮਲ ਖਾਨ ਆਪਣੀ ਪਤਨੀ ਨਾਲ ਪੋਜ ਦਿੰਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਕਮਲ ਖਾਨ ਦੀ ਰਿਸੈਪਸ਼ਨ ਪਾਰਟੀ 'ਚ ਮਾਸ਼ਾ ਅਲੀ, ਫਿਰੋਜ਼ ਖਾਨ, ਮਾਸਟਰ ਸਲੀਮ, ਗਗਨ ਕੋਕਰੀ ਸਮੇਤ ਕਈ ਸਿਤਾਰੇ ਪਹੁੰਚੇ। ਇਨ੍ਹਾਂ ਸਿਤਾਰਿਆਂ ਨੇ ਕਮਲ ਖਾਨ ਦੀ ਪਾਰਟੀ ਖੂਬ ਮਸਤੀ ਕੀਤੀ।

ਦੱਸ ਦਈਏ ਕਿ ਕਮਲ ਖਾਨ ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ, ਜਿਸ ਨੇ ਆਪਣੀ ਮਿਹਨਤ ਦੇ ਸਦਕਾ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਦੇ ਗਾਇਕੀ ਸਫਰ ਦੀ ਗੱਲ ਕਰੀਏ ਤਾਂ ਕਮਲ ਖਾਨ ਨੇ ਸੰਗੀਤ ਦੀਆਂ ਬਰੀਕੀਆਂ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਮਾਤਾ ਸਰਬਜੀਤ ਕੌਰ ਤੋਂ ਸਿੱਖੀਆਂ ਸਨ।
Punjabi Bollywood Tadka
ਕਮਲ ਖਾਨ ਨੇ ਪੜ੍ਹਾਈ ਦੀ ਥਾਂ ਸੰਗੀਤ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ, ਜਿਸ ਕਰਕੇ ਉਹ ਅੱਜ ਸੰਗੀਤ ਜਗਤ ਦੇ ਨਾਮੀ ਗਾਇਕਾਂ 'ਚੋਂ ਇਕ ਹਨ। ਕਮਲ ਖਾਨ ਨੇ ਛੋਟੀ ਉਮਰ 'ਚ ਹੀ ਸੰਗੀਤ ਦੇ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਕਮਲ ਖਾਨ ਦੇ ਗੀਤਾਂ ਦੀ ਆਵਾਜ਼ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਗੂੰਜਦੀ ਹੈ।
Punjabi Bollywood Tadka
ਉਨ੍ਹਾਂ ਨੇ ਪਹਿਲੀ ਵਾਰ ਫਿਲਮ 'ਤੀਸ ਮਾਰ ਖਾਨ' 'ਚ 'ਵੱਲ੍ਹਾ ਵੱਲ੍ਹਾ' ਗੀਤ ਗਾਇਆ ਸੀ। ਇਸੇ ਤਰ੍ਹਾਂ 'ਡਰਟੀ ਪਿਕਚਰ' 'ਚ 'ਇਸ਼ਕ ਸੂਫੀਆਨਾ', ਫਿਲਮ 'ਯਾਰਾਂ ਦੇ ਯਾਰ' 'ਚ 'ਫਰਾਰ' ਤੇ 'ਮੌਜਾਂ' ਵਰਗੇ ਗੀਤ ਗਾ ਕੇ ਸੰਗੀਤ ਜਗਤ 'ਚ ਧਾਕ ਜਮਾਈ ਹੈ।
Punjabi Bollywood Tadka
ਫਿਰੋਜ਼ ਖਾਨ, ਮਾਸਟਰ ਸਲੀਮ
Punjabi Bollywood Tadka
ਗਗਨ ਕੋਕਰੀ
Punjabi Bollywood Tadka
ਵਿਆਹ ਦੀਆਂ ਵੀਡੀਓ

 


Tags: Punjabi SingerKamal KhanMarriedPollywood CelebrityAttendedReception Party

About The Author

sunita

sunita is content editor at Punjab Kesari