ਜਲੰਧਰ (ਬਿਊਰੋ) — ਅਦਾਕਾਰੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਅਦਾਕਾਰ ਤੇ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਦੋਸਤ ਸੋਨੀ ਮਾਨਸ਼ਾਹੀਆ ਦੇ ਦਿਹਾਂਤ 'ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਹੈ। ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਸੋਨੀ ਦੀ ਤਸਵੀਰ ਸ਼ੇਅਰ ਕਰਦਿਆਂ ਉਸ ਨਾਲ ਜੁੜੀਆਂ ਕੁਝ ਯਾਦਾਂ ਨੂੰ ਵੀ ਸਾਂਝਾ ਕੀਤਾ। ਕੁਲਵਿੰਦਰ ਬਿੱਲਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਬਹੁਤ ਦੁੱਖ ਲੱਗਿਆ ਇਹ ਸੁਣ ਕੇ ਕਿ ਸਾਡਾ ਵੀਰ ਸੋਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਅਸੀਂ ਸਕੂਲ ਮੇਟ ਸੀ, ਛੋਟੇ ਹੁੰਦੇ ਇਕੱਠੇ ਕ੍ਰਿਕੇਟ ਤੇ ਕੱਬਡੀ ਬਹੁਤ ਖੇਡਦੇ ਹੁੰਦੇ ਸੀ। ਕੁਝ ਦਿਨ ਪਹਿਲਾਂ ਹੀ ਅਸੀਂ ਕਿਸੇ ਵਿਆਹ 'ਚ ਮਿਲੇ ਸਨ। ਇਹ ਮੁਲਾਕਾਤ ਕਾਫੀ ਸਮੇਂ ਬਾਅਦ ਹੋਈ ਸੀ। ਅਸੀਂ ਤਾਂ ਖੁੱਲ੍ਹ ਕੇ ਗੱਲਾਂ ਵੀ ਨਹੀਂ ਕਰ ਸਕੇ ਸੀ ਕਿਉਂਕਿ ਵਿਆਹ 'ਚ ਭੀੜ ਬਹੁਤ ਜ਼ਿਆਦਾ ਸੀ। 4-5 ਤਸਵੀਰਾਂ ਖਿੱਚਵਾਈਆਂ ਸੋਹਣੇ ਵੀਰ ਨੇ ਮੇਰੇ ਨਾਲ, ਨਾਲੇ ਮੇਰੇ ਦੋਸਤਾਂ ਦੀਆਂ ਵੀ... ਯਾਰ ਮਿਸ ਯੂ ਤੇਰੀ ਘਾਟ ਤੇਰੇ ਜਾਣ 'ਤੇ ਪਤਾ ਲੱਗੀ।''
ਦੱਸ ਦਈਏ ਕਿ ਕੁਲਵਿੰਦਰ ਬਿੱਲਾ ਵਲੋਂ ਸ਼ੇਅਰ ਕੀਤੀ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਅਫਸੋਸ ਜ਼ਾਹਿਰ ਕਰ ਰਹੇ ਹਨ। ਕੁਲਵਿੰਦਰ ਬਿੱਲਾ ਵੱਖ-ਵੱਖ ਫਿਲਮਾਂ ਰਾਹੀਂ ਆਪਣੇ ਅਦਾਕਾਰੀ ਦੇ ਹੁਨਰ ਨੂੰ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਸੁਪਰਹਿੱਟ ਗੀਤ ਵੀ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।