FacebookTwitterg+Mail

3 ਸਾਲ ਪਹਿਲਾਂ ਹੀ ਇਸ ਮਸ਼ਹੂਰ ਗਾਇਕਾ ਨੇ ਕਰ ਲਿਆ ਸੀ ਵਿਆਹ, ਹੁਣ ਕੀਤਾ ਖੁਲਾਸਾ

singer monali thakur reveals she has been married for 3 years
12 June, 2020 11:43:55 AM

ਮੁੰਬਈ (ਬਿਊਰੋ) : ਗਾਇਕਾ ਮੋਨਾਲੀ ਠਾਕੁਰ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਪਰ ਹੁਣ ਖੁਲਾਸਾ ਹੋਇਆ ਹੈ ਕਿ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਹੀ ਹੋ ਗਿਆ ਸੀ। ਫਿਲਮ ਉਦਯੋਗ 'ਚ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਹੁਣ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਨੇ ਮਾਈਕ ਰਿਕਟਰ ਨਾਲ ਵਿਆਹ ਕਰਵਾ ਲਿਆ ਹੈ, ਜੋ ਸਵਿਟਜ਼ਰਲੈਂਡ ਦਾ ਰਹਿਣ ਵਾਲਾ ਹੈ ਤੇ ਇਕ ਰੈਸਟ੍ਰੌਟਰ ਹੈ।
Singer Monali Thakur reveals she has been married for 3 years ...
ਮੋਨਾਲੀ ਨੇ ਖੁਲਾਸਾ ਕੀਤਾ ਕਿ ''ਉਸ ਨੇ 2017 'ਚ ਵਿਆਹ ਕਰਵਾ ਲਿਆ ਸੀ ਤੇ ਆਪਣੇ ਵਿਆਹ ਨੂੰ ਲੁਕੋ ਕੇ ਰੱਖਿਆ ਸੀ ਕਿਉਂਕਿ ਉਸ ਨੇ ਰਵਾਇਤੀ ਤਰੀਕੇ ਨਾਲ ਵਿਆਹ ਨਹੀਂ ਕੀਤਾ ਸੀ। ਮੋਨਾਲੀ ਨੇ ਕਿਹਾ, 'ਬਹੁਤ ਸਾਰੇ ਲੋਕ ਮੇਰੇ ਵਿਆਹ ਦੀਆਂ ਖਬਰਾਂ ਤੋਂ ਹੈਰਾਨ ਹੋਣਗੇ ਕਿਉਂਕਿ ਮੇਰੇ ਕਿਸੇ ਵੀ ਦੋਸਤ ਨੂੰ ਇਸ ਬਾਰੇ ਪਤਾ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਵਿਆਹ 'ਚ ਬੁਲਾਇਆ ਗਿਆ ਸੀ। ਅਸੀਂ ਇਸ ਦਾ ਐਲਾਨ ਕਰਨ 'ਚ ਦੇਰੀ ਕਰਦੇ ਰਹੇ ਤੇ ਹੁਣ ਤਿੰਨ ਸਾਲ ਬੀਤ ਚੁੱਕੇ ਹਨ। ਮੋਨਾਲੀ ਨੇ ਇਹ ਵੀ ਕਿਹਾ ਕਿ ਉਹ ਜਾਣਦੀ ਸੀ ਕਿ ਜਦੋਂ ਲੋਕਾਂ ਨੂੰ ਪਤਾ ਲੱਗਣ 'ਤੇ ਉਹ ਨਾਰਾਜ਼ ਵੀ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਮੋਨਾਲੀ ਕਹਿੰਦੀ ਹੈ, ਮੈਂ ਜਾਣਦੀ ਹਾਂ ਕਿ ਲੋਕ ਬਹੁਤ ਗਾਲਾਂ ਕੱਢਣਗੇ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਵਿਆਹ ਦਾ ਸਮਾਗਮ ਕਰਣਗੇ ਤਾਂ ਲੋਕਾਂ ਨੂੰ ਬੁਲਾਉਣਗੇ ਅਤੇ ਉਹ ਖੁਸ਼ ਹੋਣਗੇ।''
Singer Monali Thakur reveals she's married for three years, met ...
ਮਾਈਕ ਰਿਕਟਰ ਨੇ ਉਸ ਨੂੰ ਪ੍ਰਪੋਜ਼ ਕਿਵੇਂ ਕੀਤਾ ਇਸ ਬਾਰੇ ਮੋਨਾਲੀ ਠਾਕੁਰ ਨੇ ਕਿਹਾ, 'ਮੈਂ ਸਵਿਟਜ਼ਰਲੈਂਡ ਦੀ ਯਾਤਰਾ ਦੌਰਾਨ ਮਾਈਕ ਨੂੰ ਮਿਲੀ ਸੀ। ਇੰਨਾ ਹੀ ਨਹੀਂ, ਮੈਂ ਉਸ ਦੇ ਪਰਿਵਾਰ ਨਾਲ ਵੀ ਸੰਪਰਕ 'ਚ ਸੀ। ਮਾਈਕ ਨੇ ਮੈਨੂੰ ਉਸੇ ਥਾਂ 'ਤੇ ਪ੍ਰਪੋਜ਼ ਕੀਤਾ ਜਿੱਥੇ ਅਸੀਂ ਪਹਿਲੀ ਵਾਰ ਇੱਕ ਰੁੱਖ ਦੇ ਹੇਠਾਂ ਕ੍ਰਿਸਮਸ ਦੇ ਦਿਨ 2016 'ਚ ਮਿਲੇ ਸੀ। ਮੈਂ ਤੁਰੰਤ ਹਾਂ ਕਹਿ ਦਿੱਤਾ ਸੀ।”
Singer Monali Thakur reveals she has been married for 3 years ...


Tags: Bollywood SingerMonali ThakurRevealsMarriedThree Years

About The Author

sunita

sunita is content editor at Punjab Kesari