FacebookTwitterg+Mail

ਪ੍ਰੀਤ ਹਰਪਾਲ ਨੂੰ ਦੇਖ ਕੇ ਦੇਖੋ ਕਿਵੇਂ ਖਿੜੇ ਅਨਾਥ ਬੱਚਿਆਂ ਦੇ ਚਿਹਰੇ (ਵੀਡੀਓ)

singer preet harpal shared video with orphaned children
05 November, 2019 11:19:25 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਕਿਸੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਪੁਰਾਣਾ ਹੈ, ਜਿਸ 'ਚ ਉਹ ਬੱਚਿਆਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਇਨਾਂ ਅਨਾਥ ਬੱਚਿਆਂ 'ਚ ਜਾ ਕੇ ਹਮੇਸ਼ਾ ਸਕੂਨ ਮਿਲਦਾ ਹੈ। ਰੱਬ ਸਭ ਦੇ ਸੁਪਨੇ ਪੂਰੇ ਕਰੇ, ਲਵ ਯੂ ਬਾਬਾ ਜੀ, ਪਿਛਲੇ ਸਾਲ ਦਾ ਵੀਡੀਓ।''


ਦੱਸ ਦਈਏ ਕਿ ਪ੍ਰੀਤ ਹਰਪਾਲ ਦਾ ਇਹ ਵੀਡੀਓ ਸ਼ਾਇਦ ਪਿਛਲੇ ਸਾਲ ਦਾ ਹੈ। ਪ੍ਰੀਤ ਹਰਪਾਲ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ। ਪ੍ਰੀਤ ਹਰਪਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਰੇਕ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਬੀਟ ਸੌਂਗ ਹੋਣ ਜਾਂ ਫਿਰ ਸੈਡ ਸੌਂਗ। ਉਹ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ, ਜਿਸ 'ਚ ਉਹ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਸਨ।


Tags: Preet HarpalShared VideoOrphaned ChildrenInstagramViralPunjabi Singer

Edited By

Sunita

Sunita is News Editor at Jagbani.