ਜਲੰਧਰ (ਬਿਊਰੋ) : 'ਡਿਫਾਲਟਰ' ਗੀਤ ਨਾਲ ਦਰਸ਼ਕਾਂ ਦੇ ਦਿਲਾਂ 'ਚ ਧਕ ਪਾਉਣ ਵਾਲਾ ਗਾਇਕ ਆਰ. ਨੇਟ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਇਆ ਹੋਇਆ ਹੈ। ਦੱਸ ਦਈਏ ਕਿ 'ਡਿਫਾਲਟਰ' ਗੀਤ ਨਾਲ ਆਰ. ਨੇਟ ਨੇ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾ ਲਈ ਹੈ। ਇਹ ਗੀਤ ਇਸੇ ਸਾਲ 12 ਫਰਵਰੀ ਨੂੰ ਰਿਲੀਜ਼ ਹੋਇਆ ਸੀ, ਜੋ ਅੱਜ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਹਾਲ ਹੀ 'ਚ ਆਰ. ਨੇਟ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ 'ਡਿਫਾਲਟਰ' ਗੀਤ 100 ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰਨ ਦੀ ਖੁਸ਼ੀ ਜਾਹਿਰ ਕੀਤੀ ਹੈ। ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਆਪਣੇ ਫੈਨਜ਼ ਦਾ ਦਿਲੋਂ ਧੰਨਵਾਦ ਕੀਤਾ ਹੈ। ਤਸਵੀਰ ਸ਼ੇਅਰ ਕਰਦਿਆ ਆਰ. ਨੇਟ ਨੇ ਕੈਪਸ਼ਨ 'ਚ ਲਿਖਿਆ ਹੈ, '❤️ Thanks for your 🙏🙏supporting #Defaulter 100 Million crossed on you tube ✌🏻✌🏻keep supporting guys'।
ਦੱਸ ਦਈਏ ਕਿ 'ਡਿਫਾਲਟਰ' ਗੀਤ 'ਚ ਆਰ. ਨੇਟ ਦਾ ਸਾਥ ਸੁਰਾਂ ਦੀ ਮਲਿਕਾ ਗੁਰਲੇਜ਼ ਅਖਤਰ ਨੇ ਦਿੱਤਾ ਸੀ। ਇਹ ਗੀਤ ਹਰ ਪੱਖੋ ਸ਼ਾਨਦਾਰ ਰਿਹਾ ਹੈ ਤੇ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਿਹਾ ਹੈ। ਇਸ ਗੀਤ ਦੇ ਬੋਲ ਵੀ ਖੁਦ ਆਰ. ਨੇਟ ਨੇ ਹੀ ਲਿਖੇ ਸਨ।