FacebookTwitterg+Mail

ਚੰਗੇ ਗਾਇਕ ਹੋਣ ਦੇ ਨਾਲ-ਨਾਲ ਮਿਹਨਤੀ ਕਿਸਾਨ ਵੀ ਨੇ ਰੇਸ਼ਮ ਸਿੰਘ ਅਨਮੋਲ (ਵੀਡੀਓ)

singer resham singh anmol shared a video on instagram account
25 April, 2020 12:31:09 PM

ਜਲੰਧਰ (ਵੈੱਬ ਡੈਸਕ) - ਗਾਇਕ ਰੇਸ਼ਮ ਸਿੰਘ ਅਨਮੋਲ ਇਨੀ ਦਿਨੀਂ ਆਪਣੇ ਖੇਤਾਂ ਵਿਚ ਵਾਢੀ ਦੇ ਸੀਜ਼ਨ ਵਿਚ ਰੁੱਝੇ ਹੋਏ ਹਨ। ਇਸ ਦੌਰਾਨ ਦਾ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਆਪਣੇ ਖੇਤਾਂ ਵਿਚ ਕਣਕ ਦੀ ਕਟਾਈ ਕਰਨ ਵਿਚ ਰੁੱਝੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਉਹ ਖੁਦ ਕੰਬਾਇਨ ਚਲਾ ਕੇ ਕਣਕ ਦੀ ਕਟਾਈ ਕਰਦੇ ਨਜ਼ਰ ਆ ਰਹੇ ਹਨ। ਰੇਸ਼ਮ ਸਿੰਘ ਅਨਮੋਲ ਇਕ ਕਾਮਯਾਬ ਗਾਇਕ ਹੋਣ ਦੇ ਨਾਲ-ਨਾਲ ਇਕ ਸਫਲ ਕਿਸਾਨ ਵੀ ਹਨ।

 
 
 
 
 
 
 
 
 
 
 
 
 
 

Bas Mausam Thik Rahe 2 Weeks 🙏Wheat 🌾 season #wmk #anmolfarms

A post shared by Resham Singh Anmol (@reshamsinghanmol) on Apr 23, 2020 at 9:45pm PDT


ਦੱਸਣਯੋਗ ਹੈ ਕਿ ਇਹਨੀਂ ਦਿਨੀਂ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਕਰਕੇ ਲੌਕ ਡਾਊਨ ਚੱਲ ਰਿਹਾ ਹੈ ਅਤੇ ਸਭ ਕਾਰੋਬਾਰ ਬੰਦ ਹਨ ਪਰ ਅਜਿਹੇ ਵਿਚ ਕਿਸਾਨਾਂ ਅਤੇ ਜ਼ਿਮੀਂਦਾਰਾਂ ਨੂੰ ਪੂਰੀ ਛੋਟ ਹੈ। ਇਹ ਦਾ ਪੂਰਾ ਫਾਇਦਾ ਰੇਸ਼ਮ ਸਿੰਘ ਅਨਮੋਲ ਵੀ ਚੁੱਕ ਰਹੇ ਹਨ। ਦੱਸ ਦੇਈਏ ਕਿ ਰੇਸ਼ਮ ਸਿੰਘ ਅਨਮੋਲ ਆਪਣੇ ਖੇਤਾਂ ਵਿਚ ਖੁਦ ਖੇਤੀ ਕਰਦੇ ਹਨ ਅਤੇ ਅਕਸਰ ਹੀ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਰੇਸ਼ਮ ਸਿੰਘ ਅਨਮੋਲ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ, ਜਿਨ੍ਹਾਂ ਵਿਚ 'ਅੱਤ ਮਹਿਕਮਾ', 'ਤੇਰੇ ਪਿੰਡ' ਅਤੇ 'ਚੇਤੇ ਕਰਦਾ' ਸਮੇਤ ਕਈ ਗੀਤ ਸ਼ਾਮਿਲ ਹਨ।     


Tags: Resham Singh AnmolFarmerInstagramVideo ViralPunjabi Singer

About The Author

sunita

sunita is content editor at Punjab Kesari